ਪਿਓ-ਪੁੱਤ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ, ਪਿਓ ਦੀ ਮੌਤ

11/19/2019 9:09:27 PM

ਬਟਾਲਾ, (ਜ. ਬ.)— ਮੰਗਲਵਾਰ ਬਾਅਦ ਦੁਪਹਿਰ ਨਜ਼ਦੀਕੀ ਪਿੰਡ ਗੁੱਜਰਪੁਰਾ ਵਿਖੇ ਪਿਓ-ਪੁੱਤ ਵੱਲੋਂ ਜ਼ਹਿਰ ਖਾਣ ਨਾਲ ਪਿਤਾ ਦੀ ਮੌਤ ਤੇ ਲੜਕੇ ਦੀ ਹਾਲਤ ਨਾਜ਼ੁਕ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਰਾਣੀ ਪਤਨੀ ਤਰਲੋਕ ਨੇ ਦੱਸਿਆ ਕਿ ਮੰਗਲਵਾਰ ਬਾਅਦ ਦੁਪਹਿਰ ਉਹ ਘਰ 'ਚ ਮੌਜੂਦ ਨਹੀਂ ਸੀ ਤੇ ਬਾਅਦ 'ਚ ਉਸ ਦੇ ਪਤੀ ਤਰਲੋਕ ਪੁੱਤਰ ਅਮਰਨਾਥ ਤੇ ਉਸ ਦੇ 22 ਸਾਲਾ ਪੁੱਤਰ ਅਮਨਦੀਪ ਨੇ ਕੋਈ ਜ਼ਹਿਰੀਲੀ ਦਵਾਈ ਖਾ ਲਈ, ਜਿਸ ਨਾਲ ਦੋਵਾਂ ਦੀ ਹਾਲਤ ਖਰਾਬ ਹੋਣ ਲੱਗੀ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਦੇ ਪਤੀ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਤੇ ਲੜਕੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਦੋਂ ਰਾਣੀ ਨੂੰ ਉਨ੍ਹਾਂ ਦੇ ਜ਼ਹਿਰ ਖਾਣ ਦਾ ਕਾਰਣ ਪੁੱਛਿਆ ਗਿਆ ਤਾਂ ਉਹ ਇਸ ਦਾ ਕੋਈ ਕਾਰਣ ਨਾ ਦੱਸ ਸਕੀ।

KamalJeet Singh

This news is Content Editor KamalJeet Singh