ਸਹੁਰੇ ਨਾਲ ਬਦਸਲੂਕੀ ਕਰਨ ’ਤੇ ਨੂੰਹ ਸਮੇਤ 5 ਖ਼ਿਲਾਫ਼ ਮਾਮਲਾ ਦਰਜ

03/30/2021 4:03:17 PM

ਗੁਰਦਾਸਪੁਰ (ਹਰਮਨ) : ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ ਇਕ ਨੂੰਹ ਵੱਲੋਂ ਸਹੁਰੇ ਨੂੰ ਧਮਕੀਆਂ ਦੇਣ ਅਤੇ ਬਦਸਲੂਕੀ ਕਰਨ ਦੇ ਦੋਸ਼ ’ਚ ਨੂੰਹ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਗੁਰਬਖਸ਼ ਸਿੰਘ ਵਾਸੀ ਗੁਰਦਾਸਪੁਰ ਨੇ ਦੱਸਿਆ ਕਿ ਉਸ ਦਾ ਮੁੰਡਾ ਰਣਜੀਤ ਸਿੰਘ ਸਪੇਨ ਰਹਿੰਦਾ ਹੈ। ਉਸ ਦਾ ਵਿਆਹ ਸਾਲ 2010 ’ਚ ਨੇਹਾ ਨਾਲ ਹੋਇਆ ਸੀ, ਜਿਨ੍ਹਾਂ ਦਾ ਇਕ ਪੁੱਤ ਵੀ ਹੈ। ਵਿਆਹ ਤੋਂ ਬਾਅਦ ਨੇਹਾ ਆਪਣੇ ਪਤੀ ਨਾਲ ਵਿਦੇਸ਼ ਜਾਣਾ ਚਾਹੁੰਦੀ ਸੀ ਪਰ ਉਸ ਦੇ ਪਤੀ ਨੇ ਉਸ ਨੂੰ ਵਿਦੇਸ਼ ਨਹੀਂ ਬੁਲਾਇਆ।

ਸ਼ਿਕਾਇਤਕਰਤਾ ਨੇ ਦੱਸਿਆ ਕਿ 2017 ਤੋਂ ਨੇਹਾ ਆਪਣੇ ਬੱਚੇ ਸਮੇਤ ਆਪਣੇ ਪੇਕੇ ਘਰ ਰਹਿ ਰਹੀ ਹੈ। ਮੁੱਦਈ ਨੇ ਦੱਸਿਆ ਕਿ ਪਿਛਲੇ ਸਾਲ 30 ਜੂਨ ਨੂੰ ਨੇਹਾ, ਉਸ ਦੀ ਮਾਤਾ ਆਸ਼ਾ ਰਾਣੀ, ਪਿਤਾ ਰਾਮ ਲੁਭਾਇਆ ਅਤੇ ਬਲਦੇਵ ਸਿੰਘ, ਸਤਿੰਦਰ ਕੌਰ ਨੇ ਉਸ ਦੇ ਘਰ ’ਚ ਦਾਖਲ ਹੋ ਕੇ ਉਸ ਨੂੰ ਧਮਕੀਆਂ ਦਿੱਤੀਆਂ ਅਤੇ ਗਾਲੀ-ਗਲੋਚ ਕੀਤਾ। ਇਸ ਦੇ ਨਾਲ ਹੀ ਨੇਹਾ ਨੇ ਉਸ ਦੇ ਮੁੰਡੇ ਨੂੰ ਫੋਨ ਕਰ ਕੇ ਧਮਕੀਆਂ ਦਿੱਤੀਆਂ। ਇਸ ਸ਼ਿਕਾਇਤ ਦੀ ਇਨਕੁਆਰੀ ਪੁਲਸ ਕਪਤਾਨ ਗੁਰਦਾਸਪੁਰ ਵੱਲੋਂ ਕੀਤੀ ਗਈ, ਜਿਨ੍ਹਾਂ ਦੀ ਰਿਪੋਰਟ ਦੇ ਆਧਾਰ ’ਤੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

rajwinder kaur

This news is Content Editor rajwinder kaur