ਕੀ ਬਿਨਾਂ ਮਾਸਕ ਦੇ ਘੁੰਮਣ ਵਾਲਿਆਂ ਕੋਲੋਂ ਵਸੂਲਣਗੇ ਪੁਲਸ ਮੁਲਾਜ਼ਮ 1000 ਰੁਪਏ ਜੁਰਮਾਨਾ?

11/27/2020 11:01:42 AM

ਫਤਿਹਗੜ੍ਹ ਚੂੜੀਆ (ਸਾਰੰਗਲ, ਬਿਕਰਮਜੀਤ): ਕੋਰੋਨਾ ਵਾਇਰਸ ਕਾਰਣ ਜਿਥੇ ਪਹਿਲਾਂ ਪੰਜਾਬ ਸਰਕਾਰ ਵਲੋਂ ਬਿਨਾਂ ਮਾਸਕ ਦੇ ਘੁੰਮਣ ਵਾਲਿਆਂ ਨੂੰ 500 ਰੁਪਏ ਜੁਰਮਾਨਾ ਕੀਤਾ ਗਿਆ ਸੀ, ਉਥੇ ਨਾਲ ਹੀ ਹੁਣ ਕੋਰੋਨਾ ਦੇ ਦਿਨੋਂ-ਦਿਨ ਵਧ ਰਹੇ ਪ੍ਰਕੋਪ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਨਾਂ ਮਾਸਕ ਦੇ ਘੁੰਮਣ ਵਾਲਿਆਂ ਨੂੰ 1000 ਰੁਪਏ ਜੁਰਮਾਨਾ ਕਰਨ ਦਾ ਐਲਾਨ ਕੀਤਾ ਗਿਆ ਹੈ। ਜਦਕਿ ਪਹਿਲਾਂ ਵੀ ਮੁੱਖ ਮੰਤਰੀ ਦੀਆਂ ਹਦਾਇਤਾਂ 'ਤੇ ਚੱਲਦਿਆਂ ਪੰਜਾਬ ਪੁਲਸ ਨੇ ਲੋਕਾਂ ਕੋਲੋਂ ਲੱਖਾਂ ਰੁਪਏ ਜੁਰਮਾਨੇ ਦੇ ਵਸੂਲੇ ਸਨ। ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਜਦੋਂ ਦਾ ਪੰਜਾਬ 'ਚ ਕੋਰੋਨਾ ਫ਼ੈਲਿਆ ਹੋਇਆ ਹੈ, ਉਦੋਂ ਤੋਂ ਜ਼ਿਆਦਾਤਰ ਲੋਕ ਮਾਸਕ ਪਾ ਕੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਅਤੇ ਇਕ ਕਸਬੇ ਤੋਂ ਦੂਜੇ ਕਸਬੇ 'ਚ ਜਾ ਰਹੇ ਹਨ ਪਰ ਇਸਦੇ ਬਾਵਜੂਦ ਕੁਝ ਕੁ ਲੋਕ ਕੋਰੋਨਾ ਨੂੰ ਹਲਕੇ 'ਚ ਲੈਂਦੇ ਹੇਏ ਬਿਨਾਂ ਮਾਸਕ ਦੇ ਘੁੰਮਣ ਨੂੰ ਤਰਜ਼ੀਹ ਦੇ ਰਹੇ ਹਨ ਜੋ ਕਿ ਆਪਣੇ-ਆਪ 'ਚ ਇਕ ਮੂਰਖਪੁਣਾ ਹੈ ਕਿਉਂਕਿ ਜਿਥੇ ਸਮੇਂ ਦੀਆਂ ਮੌਜੂਦਾ ਸਰਕਾਰਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਲਾਪ੍ਰਵਾਹੀ ਨਾ ਕਰਨ ਦੀ ਹਦਾਇਤਾਂ ਦੇ ਰਹੀਆਂ ਹਨ, ਉਥੇ ਲੋਕ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਦੇ ਹੋਏ ਬਿਨਾਂ ਮਾਸਕ ਦੇ ਘੁੰਮਣਾ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ 14 ਸਾਲਾ ਨਾਬਾਲਗ ਨਾਲ ਜਬਰ-ਜ਼ਿਨਾਹ, ਡਾਕਟਰੀ ਜਾਂਚ ਦੌਰਾਨ ਹੋਇਆ ਵੱਡਾ ਖ਼ੁਲਾਸਾ

ਹੋਰ ਤਾਂ ਹੋਰ ਸਰਕਾਰ ਨੇ ਚਾਹੇ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਲੋਕਾਂ ਨੂੰ ਕੁਝ ਸਮੇਂ ਲਈ ਤਾਲਾਬੰਦੀ ਅਤੇ ਕਰਫ਼ਿਊ ਮੁਕੰਮਲ ਤੌਰ 'ਤੇ ਹਟਾ ਕੇ ਢਿੱਲ ਦਿੱਤੀ ਹੋਵੇਗੀ ਪਰ ਇਸਦੇ ਬਾਵਜੂਦ ਹੁਣ ਦਸੰਬਰ ਦੀ ਇਕ ਤਾਰੀਕ ਤੋਂ ਲੱਗ ਰਹੇ ਰਾਤ ਦੇ ਕਰਫ਼ਿਊ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਵਲੋਂ ਬਿਨਾਂ ਮਾਸਕ ਦੇ ਘੁੰਮਣ ਵਾਲਿਆਂ ਨੂੰ 1000 ਰੁਪਏ ਜੁਰਮਾਨਾ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਚਲਦਿਆਂ ਪੁਲਸ ਇਸ 'ਚ ਰਤੀ ਭਰ ਵੀ ਲਾਪ੍ਰਵਾਹੀ ਨਹੀਂ ਕਰੇਗੀ ਅਤੇ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਲੋਕਾਂ ਕੋਲੋਂ ਪੁਲਸ ਮੁਲਾਜ਼ਮ 1000 ਰੁਪਏ ਜੁਰਮਾਨੇ ਦੇ ਰੂਪ 'ਚ ਜ਼ਰੂਰ ਵਸੂਲਣ ਲਈ ਤਿਆਰ ਰਹਿਣਗੇ ਪਰ ਹੁਣ ਇਹ ਆਉਣ ਵਾਲੇ ਦਿਨਾਂ 'ਚ ਹੀ ਪਤਾ ਚੱਲੇਗਾ ਕਿ ਲੋਕ ਬਿਨਾਂ ਮਾਸਕ ਦੇ ਘਰੋਂ ਬਾਹਰ ਨਿਕਲ ਕੇ 1000 ਰੁਪਏ ਜੁਰਮਾਨਾ ਭਰਦੇ ਹਨ ਜਾਂ ਫ਼ਿਰ ਇਸ ਜੁਰਮਾਨੇ ਤੋਂ ਬਚਣ ਮਾਸਕ ਪਾਉਂਦੇ ਹਨ, ਇਹ ਤਾਂ ਹੁਣ ਲੋਕਾਂ 'ਤੇ ਨਿਰਭਰ ਕਰੇਗਾ ਕਿ ਉਨ੍ਹਾਂ ਆਪਣਾ ਆਰਥਿਕ ਪੱਖੋਂ ਨੁਕਸਾਨ ਕਰਨਾ ਹੈ ਜਾਂ ਫਿਰ ਮਾਸਕ ਪਾਉਣਾ ਹੈ।

ਇਹ ਵੀ ਪੜ੍ਹੋ : ਡੇਅਰੀ ਮਾਲਕ ਨੇ ਲਾਈਵ ਹੋ ਕੇ ਦੁਨੀਆ ਨੂੰ ਕਿਹਾ ਅਲਵਿਦਾ, ਕਾਂਗਰਸੀ ਕੌਂਸਲਰ ਬਾਰੇ ਕੀਤਾ ਵੱਡਾ ਖ਼ੁਲਾਸਾ

Baljeet Kaur

This news is Content Editor Baljeet Kaur