ਕਿਸਾਨਾਂ ਨੂੰ ਮੰਡੀਆਂ ਵਿੱਚ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ: ਡੀ.ਸੀ

10/03/2021 10:42:21 AM

ਗੁਰਦਾਸਪੁਰ (ਸਰਬਜੀਤ): ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਸਾਨਾਂ ਦੇ ਹਿੱਤ ਲਈ ਸਮੂਹ ਮਾਰਕਿਟ ਕਮੇਟੀਆਂ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮੰਡੀਆਂ, ਖਰੀਦ ਕੇਂਦਰਾਂ, ਸਬ-ਯਾਰਡਾਂ ਵਿੱਚ ਝੋਨੇ ਦੀ ਆਮਦ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨਾਂ ਲਈ ਹਰ ਤਰ੍ਹਾਂ ਦਾ ਪ੍ਰਬੰਧ ਕਰਨ। ਮੰਡੀਆਂ ਵਿੱਚ ਸਾਫ ਪਾਣੀ, ਬਿਜਲੀ ਅਤੇ ਉਨ੍ਹਾਂ ਦੇ ਬੈਠਣ ਲਈ ਇੰਤਜ਼ਾਮ ਕੀਤੇ ਜਾਣ। ਜੋ ਵੀ ਕਿਸਾਨ ਆਪਣੇ ਝੋਨੇ ਦੀ ਫਸਲ ਮੰਡੀ ਵਿੱਚ ਵੇਚਣ ਲਈ ਆਉਂਦਾ ਹੈ ਤਾਂ ਮਾਰਕਿਟ ਕਮੇਟੀ ਦੇ ਕਰਮਚਾਰੀ ਆਪਣੇ ਮਾਊਸਚਰ ਮੀਟਰ ਰਾਹੀਂ ਜਿਨਸ ਦਾ ਮਾਊਸਚਰ ਕੱਢਿਆ ਜਾਵੇ ਅਤੇ ਕਿਸਾਨ ਨੂੰ ਨਿਮਰਤਾ ਸਹਿਤ ਜਾਣੂ ਕਰਵਾਇਆ ਜਾਵੇ ਕਿ ਤੁਹਾਡੀ ਢੇਰੀ ਵਿੱਚ ਰਿਕਾਰਡ ਅਨੁਸਾਰ ਮਾਊਸਚਰ ਹੈ। ਇਸ  ਲਈ ਇਸ ਨੂੰ ਸੁੱਕਾ ਕੇ ਹੀ ਮੰਡੀ ਵਿੱਚ ਲਿਆਂਦਾ ਜਾਵੇ ਤਾਂ ਜੋ ਤੁਹਾਨੂੰ ਮੰਡੀ ਵਿੱਚ ਬੈਠਣਾ ਨਾ ਪਵੇ। 

ਡੀ.ਸੀ ਸਮੂਹ ਖਰੀਦ ਏਜੰਸੀਆਂ ਨੂੰ ਵੀ ਹਦਾਇਤਾਂ ਕੀਤੀਆਂ ਹਨ ਕਿ ਉਹ ਜਿਸ ਝੋਨੇ ਦਾ ਮਾਪਦੰਡ ਪੂਰੇ ਹਨ, ਉਸ ਦੀ ਤੁਰੰਤ ਖਰੀਦ ਕੀਤੀ ਜਾਵੇ ਅਤੇ ਕੋਵਿਡ ਦੇ ਨਿਯਮਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿਸਾਨ ਨੂੰ ਤੁਰੰਤ ਤੋਂ ਫਾਰਗ ਕੀਤਾ ਜਾਵੇ ਅਤੇ ਜਲਦ ਹੀ ਸਰਕਾਰ ਦੇ ਨਿਯਮਾਂ ਅਨੁਸਾਰ ਉਨਾਂ ਦੇ ਖਾਤੇ ਵਿੱਚ ਆਨਲਾਈਨ ਪੈਮੇਂਟ ਦਾ ਵੀ ਇੰਤਜਾਮ ਕੀਤਾ ਜਾਵੇ। ਝੋਨੇ ਨੂੰ ਪੂਰੀ ਤਰ੍ਹਾਂ ਸਾਫ-ਸਫਾਈ ਕੀਤੀ ਜਾਵੇ ਅਤੇ ਕੋਈ ਵੀ ਮੰਡੀਆਂ ਵਿੱਚ ਬਾਰਦਾਨੇ ਦੀ ਕਮੀ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਮੂਹ ਕੱਚੇ ਆੜਤੀਏ ਕਿਸਾਨਾਂ ਨਾਲ ਤਾਲਮੇਲ ਰੱਖਣ ਅਤੇ ਖੁਦ ਜਾ ਕੇ ਵੇਖਣ, ਜਿਸ ਦਾ ਝੋਨਾ ਚੰਗੀ ਤਰ੍ਹਾਂ ਪੱਕਾ ਹੈ, ਉਹ ਹੀ ਮੰਡੀਆ ਵਿੱਚ ਲਿਆਂਦਾ ਜਾਵੇ। ਪਰ ਖਰੀਦ ਨਿਰੰਤਰ ਜਾਰੀ ਰਹੇਗੀ। 

Shyna

This news is Content Editor Shyna