ਕਿਸਾਨ ਜਥੇਬੰਦੀਆਂ ਨੇ ਦਰਿਆ ਬਿਆਸ ਪੁੱਲ ''ਤੇ ਲਾਇਆ ਧਰਨਾ ਚੁੱਕਿਆ

09/16/2020 5:22:36 PM

ਬਾਬਾ ਬਕਾਲਾ ਸਾਹਿਬ (ਰਾਕੇਸ਼) : ਕੇਂਦਰ ਵੱਲੋਂ ਪਾਸ ਕੀਤੇ ਜਾਣ ਵਾਲੇ ਤਿੰਨ ਬਿੱਲ ਦੇ ਵਿਰੋਧ 'ਚ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਇੰਨ੍ਹਾਂ ਆਰਡੀਨੈੱਸਾਂ ਨੂੰ ਰੱਦ ਕਰਵਾਉਣ ਲਈ ਦਰਿਆ ਬਿਆਸ 'ਤੇ ਬਣੇ ਪੁੱਲ 'ਤੇ ਧਰਨਾ ਲਗਾਇਆ ਗਿਆ ਸੀ। ਇਸ ਦੇ ਦੋਵੇਂ ਪਾਸੇ ਬੀਤੀ 14 ਸਤੰਬਰ ਤੋਂ ਦਿਨ ਰਾਤ ਦਾ ਧਰਨਾ ਲਗਾ ਕੇ ਟ੍ਰੈਫਿਕ ਜਾਮ ਕੀਤਾ ਹੋਇਆ ਸੀ। ਅੱਜ ਜਥੇਬੰਦੀ ਦੀ ਹੋਈ ਮੀਟਿੰਗ 'ਚ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਬਾਅਦ ਦੁਪਿਹਰ 3:00 ਵਜੇ ਇਸ ਧਰਨੇ ਨੂੰ ਚੁੱਕ ਲਿਆ ਗਿਆ ਅਤੇ ਜਾਮ ਖੋਲ੍ਹ ਦਿਤਾ ਗਿਆ। ਜਥੇਬੰਦੀਆਂ ਦੇ ਆਗੂਆਂ ਨੇ ਲੋਕਾਂ ਨੂੰ ਇਸ ਦੌਰਾਨ ਪੇਸ਼ ਆਈਆਂ ਮੁਸ਼ਕਿਲਾਂ ਲਈ ਉਨ੍ਹਾਂ ਨੇ ਖਿਮਾ ਜਾਚਨਾ ਵੀ ਮੰਗੀ ਅਤੇ ਆਸ ਪ੍ਰਗਟਾਈ ਕਿ ਭਵਿੱਖ 'ਚ ਵੀ ਲੋਕ ਇਸੇ ਤਰ੍ਹਾਂ ਹੀ ਲੋਕ ਉਨ੍ਹਾਂ ਦਾ ਸਾਥ ਦਿੰਦੇ ਰਹਿਣਗੇ।

ਇਹ ਵੀ ਪੜ੍ਹੋ : ਨੌਕਰੀ ਤੋਂ ਬਰਖ਼ਾਸਤ ਮਾਝੀ ਟੋਲ ਦੇ ਵਰਕਰਾਂ ਵੱਲੋਂ ਪ੍ਰਬੰਧਕਾਂ ਖਿਲਾਫ਼ ਪ੍ਰਦਰਸ਼ਨ

ਇਹ ਵੀ ਪੜ੍ਹੋ : ਫੜੀ ਦੀ ਜਗ੍ਹਾ ਨੂੰ ਲੈ ਕੇ ਗ੍ਰੇਨ ਮਾਰਕੀਟ 'ਚ ਨੌਜਵਾਨ ਨੂੰ ਮਾਰਿਆ ਚਾਕੂ  

ਇੱਥੇ ਦੱਸ ਦਈਏ ਕਿ ਸੂਬਾ ਕਮੇਟੀ ਦੇ ਸੱਦੇ 'ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੇ ਆਖਰੀ ਕਸਬਾ ਪੈਂਦੇ ਬਿਆਸ ਦਰਿਆ ਪੁੱਲ 'ਤੇ ਹਜ਼ਾਰਾਂ ਹੀ ਕਿਸਾਨਾਂ ਅਤੇ ਮਜ਼ਦੂਰਾਂ ਵੱਲੋਂ ਜਾਮ ਲਾ ਕੇ ਕੇਂਦਰ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਜ਼ਿੰਮੀਦਾਰ ਦੋਸ਼ ਲਗਾ ਰਹੇ ਸਨ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲਾ ਆਰਡੀਨੈਂਸ ਤਰੁੰਤ ਰੱਦ ਕੀਤਾ ਜਾਵੇ, ਜਿਸ 'ਚ ਖੇਤੀ ਮੰਡੀ ਨੂੰ ਤੋੜਣ ਦਾ ਪ੍ਰਸਤਾਵ ਪਾਸ ਕੀਤਾ ਜਾਣਾ ਹੈ ਅਤੇ ਬਿਜਲੀ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ। ਇਸ ਮੰਗ ਦੇ ਨਾਲ-ਨਾਲ ਉਨ੍ਹਾਂ ਨੇ ਡਾ. ਸਵਾਮੀ ਨਾਥਣ ਦੀ ਰਿਪੋਰਟ ਨੂੰ ਵੀ ਲਾਗੂ ਕਰਨ ਦੀ ਮੰਗ ਕੀਤੀ ਹੈ।

Anuradha

This news is Content Editor Anuradha