ਈ.ਟੀ.ਓ. ਵਲੋਂ ਦੋ ਟਰੱਕ ਨਾਜਾਇਜ਼ ਸ਼ਰਾਬ ਦੇ ਫੜੇ
05/31/2020 2:22:29 PM
ਗੁਰਦਾਸਪੁਰ/ਸ੍ਰੀ ਹਰਗੋਬਿੰਦਪੁਰ (ਵਿਨੋਦ/ਰਮੇਸ਼ ): ਬੀਤੀ ਰਾਤ ਐਕਸਾਈਜ਼ ਵਿਭਾਗ ਵਲੋਂ ਦੋ ਟਰੱਕ ਨਾਜਾਇਜ਼ ਸ਼ਰਾਬ ਦੇ ਫੜ੍ਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਈ.ਟੀ.ਓ. ਲਵਜਿੰਦਰ ਸਿੰਘ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਹਲਕਾ ਸ੍ਰੀ ਹਰਗੋਬਿੰਦਪੁਰ 'ਚ ਨਾਜਾਇਜ਼ ਸ਼ਰਾਬ ਦਾ ਧੰਦਾ ਹੋ ਰਿਹਾ ਹੈ, ਜਿਸ ਦੇ ਤਹਿਤ ਉਨ੍ਹਾਂ ਨੇ ਇਕ ਨਾਕੇ ਦੇ ਦੌਰਾਨ ਬੀਤੀ ਰਾਤ ਦੋ ਟਰੱਕ ਸ਼ਰਾਬ ਦੇ ਫੜ੍ਹੇ ਹਨ। ਜਿਸ ਦਾ ਨੰਬਰ ਐੱਚ.ਆਰ 55 ਐੱਲ 3259 ਅਤੇ ਐੱਚ.ਪੀ 12ਏ 6634 ਹੈ । ਉਨ੍ਹਾਂ ਦੱਸਿਆ ਕਿ ਸ਼ਰਾਬ ਦੀ ਗਿਣਤੀ ਹੋਣੀ ਅਜੇ ਬਾਕੀ ਹੈ। ਅੰਦਾਜ਼ਨ ਇਕ ਟਰੱਕ 'ਚ ਦੋ ਹਜ਼ਾਰ ਦੇ ਕਰੀਬ ਪੇਟੀਆਂ ਹਨ। ਗਿਣਤੀ ਦੌਰਾਨ ਪਤਾ ਲੱਗੇਗਾ ਕਿ ਟਰੱਕਾਂ 'ਚ ਕਿਸ ਮਾਰਕਾ ਦੀ ਕਿੰਨੀਆਂ ਪੇਟੀਆਂ ਹਨ।ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਉਕਤ ਦੋਨੇ ਸ਼ਰਾਬ ਨਾਲ ਲੱਦੇ ਟਰੱਕ ਸ੍ਰੀ ਹਰਗੋਬਿੰਦਪੁਰ ਦੀ ਪੁਲਸ ਦੇ ਹਵਾਲੇ ਕਰ ਦਿੱਤੇ ਹਨ ਅਤੇ ਐਕਸਾਈਜ਼ ਵੱਲੋਂ ਸ੍ਰੀ ਹਰਗੋਬਿੰਦਪੁਰ 'ਚ ਮੁਕੱਦਮਾ ਐਕਸਾਈਜ਼ ਐਕਟ ਅਧੀਨ ਅਧੀਨ ਦਰਜ ਕਰਵਾਇਆ ਹੈ।