ਇੰਪਲਾਈਜ਼ ਫੈੱਡਰੇਸ਼ਨ ਵੱਲੋਂ ਐਕਸੀਅਨ ਵਿਰੁੱਧ ਰੋਸ ਮੁਜ਼ਾਹਰਾ

09/19/2018 1:04:12 AM

 ਬਟਾਲਾ,   (ਬੇਰੀ, ਗੋਰਾਇਆ)-  ਇੰਪਲਾਈਜ਼ ਫੈੱਡਰੇਸ਼ਨ ਪੂਰਬੀ ਅਤੇ ਸ਼ਹਿਰੀ ਸਬ-ਡਵੀਜ਼ਨ ਦੀ ਹੰਗਾਮੀ ਮੀਟਿੰਗ ਬਟਾਲਾ ਵਿਖੇ ਹੋਈ, ਜਿਸ ਵਿਚ ਇੰਪਲਾਈਜ਼ ਫੈੱਡਰੇਸ਼ਨ ਦੇ ਅਹੁਦੇਦਾਰਾਂ ਵੱਲੋਂ ਐਕਸੀਅਨ ਪੀ. ਐਂਡ ਐੱਮ. ਮੰਡਲ ਦੇ ਵਿਰੁੱਧ 66 ਕੇ. ਵੀ. ਸਬ-ਸਟੇਸ਼ਨਾਂ ’ਤੇ ਕੰਮ ਕਰਦੇ ਜਥੇਬੰਦੀ ਨਾਲ ਸਬੰਧਤ ਮੁਲਾਜ਼ਮਾਂ ਨੂੰ ਜਾਣ-ਬੁੱਝ ਕੇ ਤੰਗ-ਪ੍ਰੇਸ਼ਾਨ ਕਰਨ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਗਿਆ। 
 ®ਇਸ ਮੌਕੇ ਬੁਲਾਰਿਆਂ ਸੁਰਜੀਤ ਸਿੰਘ ਪ੍ਰਧਾਨ ਸ਼ਹਿਰੀ ਸਬ-ਡਵੀਜ਼ਨ ਅਤੇ ਹੀਰਾ ਲਾਲ ਪ੍ਰਧਾਨ ਪੂਰਬੀ ਸਬ-ਡਵੀਜ਼ਨ ਨੇ ਸਾਂਝੇ ਤੌਰ ’ਤੇ ਕਿਹਾ ਕਿ ਇੰਪਲਾਈਜ਼ ਫੈੱਡਰੇਸ਼ਨ ਵੱਲੋਂ ਐਕਸੀਅਨ ਪੀ. ਐਂਡ ਐੱਮ. ਮੰਡਲ ਵਿਰੁੱਧ ਬਣਾਏ ਗਏ ਸੰਘਰਸ਼ ਦੇ ਪ੍ਰੋਗਰਾਮ ਤਹਿਤ 25 ਸਤੰਬਰ ਨੂੰ ਸਮੁੱਚੀ ਮੈਂਬਰਸ਼ਿਪ ਐਕਸੀਅਨ ਵਿਰੁੱਧ ਦਿੱਤੇ ਜਾ ਰਹੇ ਧਰਨੇ ਵਿਚ ਸ਼ਮੂਲੀਅਤ ਕਰੇਗੀ ਅਤੇ ਐਕਸੀਅਨ ਵੱਲੋਂ ਨਿਯਮਾਂ ਵਿਰੁੱਧ ਕੀਤੀਆਂ ਬਦਲੀਆਂ ਨੂੰ ਰੱਦ ਕਰਵਾਉਣ ਹਿੱਤ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਚੀਫ ਇੰਜੀਨੀਅਰ ਬਾਰਡਰ ਜ਼ੋਨ ਅਤੇ ਉਪ ਮੁੱਖ ਇੰਜੀਨੀਅਰ ਪੀ. ਐਂਡ ਐੱਮ. ਸਰਕਲ ਅੰਮ੍ਰਿਤਸਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਕਿ ਜੇਕਰ ਸਮਾਂ ਰਹਿੰਦਿਆਂ ਜਥੇਬੰਦੀ ਨਾਲ ਮੀਟਿੰਗ ਨਾ ਕੀਤੀ ਗਈ ਤਾਂ ਪ੍ਰਦਰਸ਼ਨ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਐਕਸੀਅਨ ਦੀ ਹੋਵੇਗੀ। ਮੀਟਿੰਗ ਵਿਚ ਸਾਬਰ ਮਸੀਹ, ਦਲਬੀਰ ਸਿੰਘ, ਗੁਰਨਾਮ ਸਿੰਘ,  ਭਗਵਾਨ ਸਿੰਘ, ਜੋਗਿੰਦਰਪਾਲ, ਜਗਰੂਪ ਸਿੰਘ, ਕੁਲਦੀਪ ਸਿੰਘ, ਨਵਜੋਤ ਸਿੰਘ, ਸੁਖਪ੍ਰੀਤ ਸਿੰਘ, ਬਲਰਾਜ ਸਿੰਘ, ਅਸ਼ਵਨੀ ਕੁਮਾਰ, ਪਰਮਿੰਦਰ ਕੁਮਾਰ, ਹਰਜਿੰਦਰ ਕੁਮਾਰ  ਨੇ ਸ਼ਾਮਲ ਹੋ ਕੇ ਜਥੇਬੰਦੀ ਨੂੰ ਭਰੋਸਾ ਦਿਵਾਇਆ ਕਿ ਇਸ ਸੰਘਰਸ਼ ਨੂੰ ਜਿੱਤ ਤੱਕ ਲਿਜਾਇਆ ਜਾਵੇਗਾ।