ਬਿਜਲੀ ਚੋਰੀ ਕਰਨ ਵਾਲਿਆਂ ਨੂੰ ਲੱਖਾਂ ਦਾ ਜੁਰਮਾਨਾ

01/12/2019 9:43:53 PM

ਅੰਮ੍ਰਿਤਸਰ,(ਰਮਨ)—ਵਿਭਾਗ ਵੱਲੋਂ ਬਿਜਲੀ ਚੋਰੀ ਖਿਲਾਫ ਚਲਾਈ ਮੁਹਿੰਮ ਤਹਿਤ ਸਰਕਲ ਤਰਨਤਾਰਨ 'ਚ ਬਿਜਲੀ ਚੋਰੀ ਦੇ 56 ਕੇਸ ਫੜੇ ਗਏ, ਜਿਨ੍ਹਾਂ ਨੂੰ 8.81 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਸਬ-ਅਰਬਨ ਸਰਕਲ ਅੰਮ੍ਰਿਤਸਰ ਦੀ ਟੀਮ ਨੇ 66 ਕੇਸ ਚੋਰੀ ਦੇ ਫੜੇ ਅਤੇ ਉਨ੍ਹਾਂ ਨੂੰ 10.65 ਲੱਖ ਦਾ ਜੁਰਮਾਨਾ ਵਿਭਾਗ ਵਲੋਂ ਕੀਤਾ ਗਿਆ। ਇਸੇ ਤਰ੍ਹਾਂ ਗੁਰਦਾਸਪੁਰ ਸਰਕਲ ਦੀ ਟੀਮ ਨੇ ਛਾਪੇਮਾਰੀ ਕਰ ਕੇ 153 ਖਪਤਕਾਰਾਂ ਨੂੰ 9.23 ਲੱਖ ਅਤੇ ਸ਼ਹਿਰੀ ਹਲਕਾ ਅੰਮ੍ਰਿਤਸਰ 'ਚ ਵੀ ਵੱਖ-ਵੱਖ ਟੀਮਾਂ ਨੇ 295 ਸਥਾਨਾਂ 'ਤੇ ਛਾਪੇਮਾਰੀ ਕਰ ਕੇ 17 ਖਪਤਕਾਰਾਂ ਨੂੰ ਬਿਜਲੀ ਚੋਰੀ 'ਚ ਸ਼ਾਮਲ ਹੋਣ ਕਾਰਨ 5.60 ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ। ਮੁੱਖ ਇੰਜੀਨੀਅਰ ਸੰਦੀਪ  ਕੁਮਾਰ ਸੂਦ ਨੇ ਦੱਸਿਆ ਕਿ ਬਾਰਡਰ ਜ਼ੋਨ ਦੀਆਂ ਟੀਮਾਂ ਵੱਲੋਂ ਸਿਰਫ ਕੈਸੋਂ 'ਚ ਬਿਜਲੀ ਚੋਰੀ ਕਰਦੇ ਲੋਕਾਂ ਨੂੰ 34.29 ਲੱਖ ਰੁਪਏ 
ਜੁਰਮਾਨਾ ਪਾਇਆ ਗਿਆ ਹੈ। ਕੁੱਲ 5935 ਕੁਨੈਕਸ਼ਨਾਂ ਦੀ ਜਾਂਚ ਦੌਰਾਨ ਤਰਨਤਾਰਨ ਸਰਕਲ ਵੱਲੋਂ 2633, ਸਬ-ਅਰਬਨ ਸਰਕਲ ਵੱਲੋਂ 1935 ਤੇ ਸਰਕਲ ਗੁਰਦਾਸਪੁਰ ਤੇ ਸ਼ਹਿਰੀ ਸਰਕਲ ਅੰਮ੍ਰਿਤਸਰ ਦੀਆਂ ਟੀਮਾਂ ਵੱਲੋਂ 295 ਸਥਾਨਾਂ 'ਤੇ ਛਾਪੇਮਾਰੀ ਕੀਤੀ ਗਈ।