ਬਿਜਲੀ ਦੀਆਂ ਤਾਰਾਂ ’ਚ ਟਰੱਕ ਵੱਜਣ ਕਾਰਣ ਆਇਆ ਕਰੰਟ, ਡਰਾਈਵਰ ਦੀ ਮੌਤ

03/08/2020 10:34:48 PM

ਪੱਟੀ/ਤਰਨਤਾਰਨ,(ਸੌਰਭ,ਬਲਵਿੰਦਰ ਕੌਰ)- ਪੱਟੀ ਸ਼ਹਿਰ ਦੇ ਵੇਰਕਾ ਡੇਅਰੀ ਚੌਕ ਨੇਡ਼ੇ ਇਕ ਟਰੱਕ ਜੋ ਕਿ ਸਡ਼ਕ ’ਤੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ ਅਤੇ ਬਿਜਲੀ ਦਾ ਕਰੰਟ ਟਰੱਕ ’ਚ ਆਉਣ ਨਾਲ ਟਰੱਕ ਦੇ ਡਰਾਈਵਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਦਿਲਬਾਗ ਸਿੰਘ (42) ਪੁੱਤਰ ਲਖਬੀਰ ਸਿੰਘ ਨਿਵਾਸੀ ਗੰਡੀਵਿੰਡ ਟਰੱਕ ’ਤੇ ਸਵਾਰ ਹੋ ਕੇ ਜੋ ਕਿ ਤਰਨਤਾਰਨ ਤੋਂ ਪੱਟੀ ਆ ਰਿਹਾ ਸੀ ਅਤੇ ਪੱਟੀ ਪਹੁੰਚਣ ’ਤੇ ਵੇਰਕਾ ਡੇਅਰੀ ਨੇਡ਼ੇ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਰ ਕੇ ਉਸ ਨਾਲ ਟਕਰਾ ਗਿਆ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਬਿਜਲੀ ਦੀਆਂ ਤਾਰਾਂ ਸਡ਼ਕ ’ਤੇ ਟੁੱਟਣ ਕਰ ਕੇ ਪੱਟੀ ਤੋਂ ਤਰਨਤਾਰਨ ਸਡ਼ਕ ’ਤੇ 2 ਘੰਟੇ ਜਾਮ ਲੱਗਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਪੱਟੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਟਰੱਕ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਡ਼ਕ ਦਾ ਜਾਮ ਖੁੱਲ੍ਹਵਾਇਆ ਗਿਆ। ਏ. ਐੱਸ. ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ।

Bharat Thapa

This news is Content Editor Bharat Thapa