ਬੱਸ ਹੇਠਾਂ ਆਉਣ ਕਾਰਣ ਬਜ਼ੁਰਗ ਮਹਿਲਾ ਦੀ ਮੌਕੇ ''ਤੇ ਹੋਈ ਮੌਤ

02/02/2020 11:33:01 PM

ਤਰਨਤਾਰਨ,(ਰਮਨ)- ਅੱਜ ਬੱਸ 'ਚੋਂ ਉਤਰਨ ਸਮੇਂ ਇਕ ਬਜ਼ੁਰਗ ਮਹਿਲਾ ਦੀ ਬੱਸ ਦੇ ਟਾਇਰ ਹੇਠਾਂ ਆਉਣ ਕਾਰਣ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੌਰਾਨ ਮੌਕੇ 'ਤੇ ਪੁੱਜੇ ਬੱਸ ਸਟੈਂਡ ਚੌਕੀ ਇੰਚਾਰਜ ਮਨਜੀਤ ਸਿੰਘ ਨੇ ਬੱਸ ਚਾਲਕ ਨੂੰ ਗ੍ਰਿਫ਼ਤਾਰ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਅਧੀਨ ਆਉਂਦੀ ਚੌਕੀ ਬੱਸ ਸਟੈਂਡ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਪੱਟੀ ਡਿਪੂ ਦੀ ਇਕ ਬੱਸ 'ਤੇ ਸਵਾਰ ਹੋ ਕੇ ਬਜ਼ੁਰਗ ਮਹਿਲਾ ਦਲਬੀਰ ਕੌਰ (65) ਆਪਣੇ ਪਤੀ ਕੇਵਲ ਸਿੰਘ ਵਾਸੀ ਜੰਡੋਕੇ ਨਾਲ ਕਿਤੇ ਜਾ ਰਹੇ ਸਨ। ਜਦੋਂ ਬੱਸ ਜੰਡਿਆਲਾ ਬਾਈਪਾਸ ਚੌਕ 'ਚ ਪੁੱਜੀ ਤਾਂ ਬੱਸ 'ਚੋਂ ਪਹਿਲਾਂ ਕੇਵਲ ਸਿੰਘ ਹੇਠਾਂ ਉੱਤਰ ਗਏ ਜਦੋਂ ਕਿ ਉਸ ਦੀ ਪਤਨੀ ਦਲਬੀਰ ਕੌਰ ਹੇਠਾਂ ਉਤਰਨ ਲੱਗੀ ਤਾਂ ਉਸ ਦਾ ਸਵੈਟਰ ਬੱਸ ਦੀ ਖਿੜਕੀ 'ਚ ਫਸ ਗਿਆ, ਜਿਸ ਦੌਰਾਨ ਬੱਸ ਡਰਾਈਵਰ ਨੇ ਬਿਨਾਂ ਵੇਖਿਆ ਬੱਸ ਨੂੰ ਅੱਗੇ ਤੋਰ ਦਿੱਤਾ। ਇਸ ਦੌਰਾਨ ਦਲਬੀਰ ਕੌਰ ਜ਼ਮੀਨ ਦੇ ਨਾਲ ਘੜੀਸਦੀ ਹੋਈ ਡਿੱਗ ਪਈ, ਜਿਸ ਦੀ ਛਾਤੀ ਉੱਪਰ ਬੱਸ ਦੇ ਚੜ੍ਹ ਜਾਣ ਕਾਰਣ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਵਿਖੇ ਬੱਸ ਚਾਲਕ ਹਰਪਾਲ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਪਿੰਡ ਭੰਗਾਲਾ ਨੂੰ ਗ੍ਰਿਫ਼ਤਾਰ ਕਰਦੇ ਹੋਏ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤ ਦੀ ਦੇਹ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।

Bharat Thapa

This news is Content Editor Bharat Thapa