ਏ.ਟੀ.ਐੱਮ., ਡਰਾਈਵਿੰਗ ਲਾਇਸੈਂਸ ਤੇ ਨਕਦੀ ''ਤੇ ਕੀਤਾ ਲੁਟੇਰਿਆਂ ਨੇ ਹੱਥ ਸਾਫ

03/21/2019 2:57:09 PM

ਤਰਨਤਾਰਨ (ਰਾਜੂ) - ਤਰਨਤਾਰਨ ਦੀ ਪੁਲਸ ਨੇ ਏ.ਟੀ.ਐੱਮ., ਡਰਾਈਵਿੰਗ ਲਾਇਸੈਂਸ ਤੇ ਨਕਦੀ ਖੋਹਣ 'ਤੇ ਵਾਲੇ 2 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਦੱਸਿਆ ਕਿ 10 ਮਾਰਚ ਨੂੰ ਉਹ ਪੱਟੀ ਤੋਂ ਆਪਣੇ ਪਿੰਡ ਵੱਲ ਜਾ ਰਿਹਾ ਸੀ। ਰਾਸਤੇ 'ਚ ਜਦੋਂ ਉਹ ਡਿਆਲ ਰਾਜਪੂਤਾਂ ਨੇੜੇ ਰਾਤ ਕਰੀਬ ਸਾਢੇ 8 ਕੁ ਵਜੇ ਪਹੁੰਚਿਆ ਤਾਂ ਉਸ ਤੋਂ ਦੋ ਅਣਪਛਾਤੇ ਵਿਅਕਤੀ ਦੋ ਏ.ਟੀ.ਐੱਮ., ਡਰਾਈਵਿੰਗ ਲਾਇਸੈਂਸ ਅਤੇ 49 ਹਜ਼ਾਰ 500 ਰੁਪਏ ਖੋਹ ਕੇ ਲੈ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਏ.ਐੱਸ.ਆਈ. ਗੁਰਵੇਲ ਸਿੰਘ ਨੇ ਦੱਸਿਆ ਕਿ ਪੀੜਤ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

rajwinder kaur

This news is Content Editor rajwinder kaur