ਦੀਵਾਲੀ ਦੀ ਰਾਤ ਪਟਾਕਿਆਂ ਦੇ ਧੂੰਏ ਕਾਰਨ ਗੜਬੜਾਇਆ ‘AQI’, ਕਿਸਾਨਾਂ ਸਣੇ ਵਾਤਾਵਰਣ ਪ੍ਰੇਮੀ ਹੋਏ ਨਿਰਾਸ਼

11/13/2023 5:43:35 PM

ਗੁਰਦਾਸਪੁਰ (ਹਰਮਨ)- ਬੇਸ਼ੱਕ ਦੋ ਦਿਨ ਪਹਿਲਾਂ ਹੋਈ ਬਾਰਿਸ਼ ਕਾਰਨ ਹਵਾ ਨੂੰ ਦੂਸ਼ਿਤ ਕਰਨ ਵਾਲੇ ਕਣ ਕੁਝ ਸਾਫ਼ ਹੋ ਗਏ ਸਨ ਅਤੇ ਲੋਕਾਂ ਨੇ ਪ੍ਰਦੂਸ਼ਣ ਤੋਂ ਰਾਹਤ ਮਹਿਸੂਸ ਕੀਤੀ ਸੀ ਪਰ ਦੀਵਾਲੀ ਦੀ ਰਾਤ ਕਰੀਬ 4 ਘੰਟੇ ਹੀ ਚੱਲੇ ਪਟਾਕਿਆਂ ਨੇ ਹਵਾ ਦਾ ਗੁਣਵੱਤਾ ਸੂਚਕ ਅੰਕ ਗੜਬੜਾ ਕੇ ਰੱਖ ਦਿੱਤਾ ਹੈ। ਇਨ੍ਹਾਂ ਪਟਾਕਿਆਂ ਨੇ ਇਕੱਲੇ ਗੁਰਦਾਸਪੁਰ ਸ਼ਹਿਰ ਵਿਚ ਹੀ ਨਹੀਂ ਸਗੋਂ ਪੂਰੇ ਜ਼ਿਲ੍ਹੇ ਸਮੇਤ ਪੰਜਾਬ ਅੰਦਰ ਹਵਾ ਵਿਚ ਪ੍ਰਦੂਸ਼ਣ ਦਾ ਗ੍ਰਾਫ਼ ਉਚਾ ਹੋਇਆ ਹੈ।

ਇਹ ਵੀ ਪੜ੍ਹੋ- ਸ਼ਹੀਦ ਸੁਖਦੇਵ ਥਾਪਰ ਦੇ ਵੰਸ਼ 'ਚੋਂ ਅਸ਼ੋਕ ਥਾਪਰ ਨਾਲ ਵਾਪਰੀ ਵੱਡੀ ਵਾਰਦਾਤ, ਚਾਕੂ ਦੀ ਨੋਕ 'ਤੇ ਲੁੱਟੇ ਲੱਖਾਂ ਰੁਪਏ

ਇਕੱਲੇ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਇਥੇ ਪਟਾਕਿਆਂ ਦੇ ਰੂਪ ਵਿਚ ਲੋਕਾਂ ਨੇ ਕਰੋੜਾਂ ਰੁਪਏ ਫੂਕ ਦਿੱਤੇ, ਜਿਸ ਤੋਂ ਨਿਕਲੇ ਦੂਸ਼ਿਤ ਧੂੰਏ ਕਾਰਨ ਕੁਝ ਹੀ ਘੰਟਿਆਂ ਵਿਚ ਹਵਾ ਦਾ ਗੁਣਵੱਤਾ ਸੂਚਕ ਅੰਕ ਵਧ ਕੇ 232 ਤੱਕ ਪਹੁੰਚ ਗਿਆ, ਜੋ ਪਿਛਲੇ ਦਿਨੀ ਸਿਰਫ਼ 70 ਤੋਂ 100 ਦੇ ਆਸ ਪਾਸ ਸੀ ਅਤੇ 2 ਦਿਨ ਪਹਿਲਾਂ ਹੋਈ ਬਾਰਿਸ਼ ਕਾਰਨ ਹਵਾ ’ਚੋਂ ਪ੍ਰਦੂਸ਼ਣ ਬਹੁਤ ਹੱਦ ਤੱਕ ਖਤਮ ਹੋ ਗਿਆ ਸੀ ਪਰ ਦੀਵਾਲੀ ਦੇ ਅਗਲੇ ਦਿਨ ਅੱਜ ਸਵੇਰੇ ਇਕ ਵੈਬਸਾਈਟ ਅਨੁਸਾਰ ਏਅਰ ਕਵਾਲਿਟੀ ਇੰਡੈਕਸ 232 ਦੇ ਆਸ ਪਾਸ ਸੀ ਜਦੋਂ ਕਿ ਸ਼ਾਮ ਵੇਲੇ ਇਹ ਅੰਕ ਘੱਟ ਕੇ 200 ਰਿਹਾ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦੀਵਾਲੀ ਮੌਕੇ ਚੱਲੀਆਂ ਤਾਬੜਤੋੜ ਗੋਲ਼ੀਆਂ, 1 ਨੌਜਵਾਨ ਦੀ ਮੌਤ

ਮਾਹਿਰਾਂ ਅਨੁਸਾਰ ਜਦੋਂ ਤੱਕ ਇਹ ਇੰਡੈਕਸ 100 ਤੋਂ ਘੱਟ ਰਹਿੰਦਾ ਹੈ, ਉਦੋਂ ਤੱਕ ਮਨੁੱਖੀ ਸਿਹਤ ਲਈ ਜਿਆਦਾ ਹਾਨੀਕਾਰਕ ਨਹੀਂ ਮੰਨਿਆ ਜਾਂਦਾ। ਉਸ ਦੇ ਬਾਅਦ 150 ਤੱਕ ਵੀ ਇਸ ਨੂੰ ਬਹੁਤ ਹਾਨੀਕਾਰਨ ਮੰਨਿਆ ਜਾਂਦਾ ਹੈ ਪਰ 160 ਜਾਂ ਇਸ ਤੋਂ ਜ਼ਿਆਦਾ ਇੰਡੈਕਸ ਮਨੁੱਖੀ ਸਿਹਤ ਲਈ ਬਹੁਤ ਖ਼ਤਰਨਾਕ ਹੈ, ਜਿਸ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਅਜਿਹੀ ਪ੍ਰਦੂਸ਼ਿਤ ਵਾਤਾਵਰਣ ਵਿਚ ਸਾਹ ਲੈਣ ਨਾਲ ਕਈ ਤਰ੍ਹਾਂ ਦੀਆਂ ਸਰੀਰਿਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ- ਦੀਵਾਲੀ ਮੌਕੇ ਘਰ 'ਚ ਪਿਆ ਚੀਕ-ਚਿਹਾੜਾ, ਖੇਡ ਰਹੇ 6 ਸਾਲਾ ਬੱਚੇ ਦੀ ਮੌਤ

ਇਸ ਪ੍ਰਦੂਸ਼ਣ ਨੂੰ ਲੈ ਕੇ ਕਿਸਾਨ ਅਤੇ ਵਾਤਾਵਰਣ ਪ੍ਰੇਮੀ ਨਰਾਜ ਅਤੇ ਨਿਰਾਸ਼ ਹਨ, ਜਿਨਾਂ ਦਾ ਕਹਿਣਾ ਹੈ ਕਿ ਖੇਤਾਂ ਵਿਚ ਰਹਿੰਦ ਖੂੰਹਦ ਦੀ ਅੱਗ ਰੋਕਣ ਲਈ ਤਾਂ ਪ੍ਰਸ਼ਾਸਨ ਨੇ ਸ਼ਿਕੰਜਾ ਕੱਸਿਆ ਹੋਇਆ ਹੈ ਪਰ ਇਕੋ ਰਾਤ ਵਿਚ ਏਨੇ ਵੱਡੇ ਪੱਧਰ ’ਤੇ ਚਲਾਏ ਗਏ ਪਟਾਕਿਆਂ ਨੂੰ ਰੋਕਣ ਲਈ ਨਾਂ ਤਾ ਸਰਕਾਰ ਨੇ ਕੋਈ ਸਖਤੀ ਕੀਤੀ ਅਤੇ ਨਾ ਹੀ ਲੋਕਾਂ ਨੇ ਕੋਈ ਸੰਜੀਦਗੀ ਦਿਖਾਈ। ਇਥੋਂ ਤੱਕ ਕਿ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਿਤ ਹੋਣ ਦੇ ਬਾਵਜੂਦ ਸਾਰੀ ਰਾਤ ਲੋਕ ਆਪਣੀ ਮਨ ਮਰਜੀ ਨਾਲ ਪਟਾਕੇ ਚਲਾਉਂਦੇ ਰਹੇ, ਜਿਸ ਕਾਰਨ ਜ਼ਿਲੇ ਦੇ ਆਬੋ ਹਵਾ ਬਦਲ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan