ਸਰਹੱਦੀ ਪਿੰਡਾਂ 'ਚ ਪੰਜਾਬ ਕੇਸਰੀ ਨੇ ਵੰਡੀ ਰਾਹਤ ਸਮੱਗਰੀ (ਵੀਡੀਓ)

09/23/2019 12:05:30 PM

ਦੀਨਾਨਗਰ (ਦੀਪਕ ਕੁਮਾਰ) - ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਹੋਣ ਵਾਲੀ ਪਾਕਿਸਤਾਨੀ ਗੋਲੀਬਾਰੀ ਦਾ ਸਭ ਤੋਂ ਜ਼ਿਆਦਾ ਅਸਰ ਸਰਹੱਦੀ ਪਿੰਡਾਂ 'ਚ ਵੱਸਦੇ ਲੋਕਾਂ ਨੂੰ ਭੋਗਣਾ ਪੈਂਦਾ ਹੈ। ਇਸ ਦੇ ਬਾਵਜੂਦ ਇਹ ਲੋਕ ਹਰ ਤਰ੍ਹਾਂ ਦੇ ਹਾਲਾਤ ਨਜਿਠਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਅਤੇ ਅਜਿਹੇ 'ਚ ਇਨ੍ਹਾਂ ਪਰਿਵਾਰਾਂ ਦੀ ਹੌਂਸਲਾ ਅਫਜਾਈ ਲਈ ਅੱਗੇ ਆਇਆ ਹੈ 'ਪੰਜਾਬ ਕੇਸਰੀ ਗਰੁੱਪ'। ਜਾਣਕਾਰੀ ਅਨੁਸਾਰ ਪੰਜਾਬ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਪਦਮਸ਼੍ਰੀ ਵਿਜੇ ਚੋਪੜਾ ਜੀ ਬੀਤੇ 20 ਸਾਲਾਂ ਤੋਂ ਸਰਹੱਦੀ ਪਿੰਡਾਂ 'ਚ ਵੱਸਦੇ ਲੋਕਾਂ ਨੂੰ ਰਾਹਤ ਸਮੱਗਰੀ ਭੇਜ ਰਹੇ ਹਨ। ਜਿਸ ਦੇ ਚੱਲਦੇ ਰਾਹਤ ਸਮੱਗਰੀ ਦਾ 522ਵਾਂ ਟਰੱਕ ਪਰਵਾਣੂ ਤੋਂ ਰਿਟਾ. ਡੀ. ਐੱਸ.ਪੀ. ਅਰਸ਼ੀ ਲਾਲ ਵਲੋਂ ਪਠਾਨਕੋਟ ਦੇ ਪਿੰਡ ਬਸਾਊ ਬਾੜਮਾ 'ਚ ਭੇਜਿਆ ਗਿਆ।

ਰਾਹਤ ਸਮੱਗਰੀ ਦਾ ਟਰੱਕ ਭੇਜਣ 'ਤੇ ਪਿੰਡ ਵਾਸੀਆਂ ਨੇ ਵਿਜੇ ਚੋਪੜਾ ਜੀ ਦਾ ਤਹਿ-ਦਿਲੋ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਇਕੋ-ਇਕ ਅਜਿਹਾ ਸਮੂਹ ਹੈ, ਜੋ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਤੱਤਪਰ ਰਹਿੰਦਾ ਹੈ। ਦੱਸ ਦੇਈਏ ਕਿ ਦੇਸ਼ ਦੇ ਕਿਸੇ ਹਿੱਸੇ 'ਚ ਕੋਈ ਵੀ ਆਫਤ ਹੋਵੇ ਪਰ ਬਾਰਡਰ ਨੇੜੇ ਰਹਿੰਦੇ ਲੋਕਾਂ ਦੀ ਮਦਦ ਲਈ ਹਰ ਸਾਲ ਰਾਹਤ ਸਮੱਗਰੀ ਦੇ ਟਰੱਕ ਭੇਜੇ ਜਾਂਦੇ ਹਨ।

rajwinder kaur

This news is Content Editor rajwinder kaur