ਨਸ਼ੇ ਵਾਲੀਆਂ ਗੋਲੀਆਂ ਸਮੇਤ 3 ਕਾਬੂ

11/28/2020 4:48:58 PM

ਧਾਰੀਵਾਲ (ਖ਼ੋਸਲਾ, ਬਲਬੀਰ)- ਥਾਣਾ ਧਾਰੀਵਾਲ ਦੀ ਪੁਲਸ ਨੇ ਨਸ਼ੇ ਵਾਲੀਆਂ ਗੋਲੀਆਂ ਸਮੇਤ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਐੱਸ. ਆਈ. ਜਗਦੀਸ਼ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਤਰੀਜਾ ਨਗਰ ਦੇ ਨਜ਼ਦੀਕ ਜੀ. ਟੀ. ਰੋਡ 'ਤੇ ਲਾਏ ਨਾਕੇ ਦੌਰਾਨ ਸ਼ੱਕ ਪੈਣ 'ਤੇ ਜਦ ਇਕ ਨੌਜਵਾਨ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 190 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆ, ਜਿਸਨੇ ਪੁਛਗਿੱਛ ਦੌਰਾਨ ਆਪਣੀ ਪਛਾਣ ਸੁਰਿੰਦਰ ਕੁਮਾਰ ਪੁੱਤਰ ਮਨੋਹਰ ਲਾਲ ਵਾਸੀ ਪਿੰਡ ਤਰੀਜਾ ਨਗਰ ਵਜੋਂ ਦਿੱਤੀ।

ਇਹ ਵੀ ਪੜ੍ਹੋ : CIA ਸਟਾਫ਼ ਬਟਾਲਾ ਨੂੰ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਸਮੇਤ 10 ਕਾਬੂ

ਇਸੇ ਤਰ੍ਹਾਂ ਸਹਾਇਕ ਇੰਸਪੈਕਟਰ ਕੁਲਵਿੰਦਰਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਕਲਿਆਣਪੁਰ ਮੋੜ ਜੀ. ਟੀ. ਰੋਡ 'ਤੇ ਵਾਹਨਾਂ ਆਦਿ ਦੀ ਚੈਕਿੰਗ ਦੌਰਾਨ ਪਿੰਡ ਕਲਿਆਣਪੁਰ ਵਲੋਂ ਆਉਂਦੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਨੂੰ ਰੋਕ ਕੇ ਜਦ ਤਲਾਸ਼ੀ ਲਈ ਤਾਂ ਇਕ ਨੌਜਵਾਨ ਕੋਲੋਂ 500 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸਨੇ ਪੁਛਗਿੱਛ ਦੌਰਾਨ ਆਪਣੀ ਪਛਾਣ ਲੁਭਾਇਆ ਮਸੀਹ ਪੁੱਤਰ ਮਹਿੰਦਰ ਮਸੀਹ ਵਾਸੀ ਪਿੰਡ ਪਸਨਾਵਾਲ ਅਤੇ ਮੋਟਰਸਾਈਕਲ ਚਾਲਕ ਨੇ ਆਪਣੀ ਪਛਾਣ ਸਤਨਾਮ ਮਸੀਹ ਪੁੱਤਰ ਯਕੂਬ ਮਸੀਹ ਵਾਸੀ ਪਿੰਡ ਪਸਨਾਵਾਲ ਵਜੋਂ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਰਿੰਦਰ ਕੁਮਾਰ, ਲੁਭਾਇਆ ਮਸੀਹ ਅਤੇ ਸਤਨਾਮ ਮਸੀਹ ਨੂੰ ਨਸ਼ੀਲੀਆਂ ਗੋਲੀਆਂ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਲਿਆ।

ਇਹ ਵੀ ਪੜ੍ਹੋ : ਸ਼ਿਵ ਸੈਨਾ ਨੇਤਾ ਵਲੋਂ ਚਲਾਏ ਜਾ ਰਹੇ ਗੰਦੇ ਧੰਦੇ ਦਾ ਪਰਦਾਫ਼ਾਸ਼, ਗੁਰਦਾਸਪੁਰ ਦੀ ਜਨਾਨੀ ਕਰਦੀ ਸੀ ਕੁੜੀਆਂ ਸਪਲਾਈ

Baljeet Kaur

This news is Content Editor Baljeet Kaur