ਕਰੰਟ ਲੱਗਣ ਨਾਲ ਜ਼ਖਮੀ ਸਹਾਇਕ ਲਾਈਨਮੈਨ ਦੀ ਮੌਤ

10/15/2019 4:48:21 PM

ਬਟਾਲਾ (ਬੇਰੀ)—ਕਰੰਟ ਲੱਗਣ ਨਾਲ ਜ਼ਖਮੀ ਹੋਏ ਸਹਾਇਕ ਲਾਈਨਮੈਨ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧੀ ਪੁਲਸ ਚੌਕੀ ਸਿੰਬਲ ਬਟਾਲਾ ਦੇ ਇੰਚਾਰਜ ਏ. ਐੱਸ. ਆਈ. ਰਜਿੰਦਰ ਕੁਮਾਰ ਨੇ ਦੱਸਿਆ ਕਿ ਬਲਦੇਵ ਸਿੰਘ ਜੋ ਕਿ ਬਿਜਲੀ ਬੋਰਡ ਵਿਚ ਬਤੌਰ ਸਹਾਇਕ ਲਾਈਨਮੈਨ 132 ਕੇ. ਵੀ. ਸਬ-ਸਟੇਸ਼ਨ ਗੁਰਦਾਸਪੁਰ ਰੋਡ ਬਟਾਲਾ ਵਿਖੇ ਤਾਇਨਾਤ ਸੀ, ਦੀ ਪਤਨੀ ਰਾਜਵਿੰਦਰ ਕੌਰ ਬੀਤੀ 7 ਅਕਤੂਬਰ ਨੂੰ ਬਿਜਲੀ ਬੋਰਡ ਦਫਤਰ ਤੋਂ ਫੋਨ ਗਿਆ ਕਿ ਤੁਹਾਡੇ ਪਤੀ ਬਲਦੇਵ ਸਿੰਘ ਨੂੰ ਬਿਜਲੀ ਦਾ ਕਰੰਟ ਲੱਗ ਗਿਆ ਹੈ। ਉਨ੍ਹਾਂ ਨੂੰ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਰਾਜਵਿੰਦਰ ਕੌਰ ਉਕਤ ਹਸਪਤਾਲ ਵਿਖੇ ਪਹੁੰਚੀ, ਜਿਥੇ ਉਸ ਦਾ ਪਤੀ ਇਲਾਜ ਅਧੀਨ ਸੀ ਪਰ ਬੀਤੇ ਕੱਲ ਬਲਦੇਵ ਸਿੰਘ ਦੀ ਮੌਤ ਹੋ ਗਈ।

ਚੌਕੀ ਇੰਚਾਰਜ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਸ ਨੇ ਰਾਜਵਿੰਦਰ ਕੌਰ ਦੇ ਬਿਆਨਾਂ 'ਤੇ ਧਾਰਾ 174 ਸੀਆਰ. ਪੀ. ਸੀ. ਦੀ ਕਾਰਵਾਈ ਕਰ ਦਿੱਤੀ ਹੈ।

Shyna

This news is Content Editor Shyna