ਵਾਤਵਾਰਣ ਸੁਧਾਰ ਨਾਲ ਸਬੰਧਤ ਬਹੁ-ਕਰੋੜੀ ਪ੍ਰਾਜੈਕਟਾਂ ਦੇ ਕੈਬਨਿਟ ਮੰਤਰੀ ਰੰਧਾਵਾ ਨੇ ਰੱਖੇ ਨੀਂਹ ਪੱਥਰ

10/25/2020 2:23:22 PM

ਡੇਰਾ ਬਾਬਾ ਨਾਨਕ (ਵਤਨ): ਅੱਜ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਕਸਬਾ ਡੇਰਾ ਬਾਬਾ ਨਾਨਕ 'ਚ ਵਾਤਾਵਰਣ ਸੁਧਾਰ ਨਾਲ ਸਬੰਧਤ ਬਹੁ-ਕਰੋੜੀ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ, ਚੇਅਰਮੈਨ ਨਰਿੰਦਰ ਸਿੰਘ ਬਾਜਵਾ, ਚੇਅਰਮੈਨ ਹਰਦੀਪ ਸਿੰਘ ਤਲਵੰਡੀ ਗੋਰਾਇਆ ਅਤੇ ਐੱਸ.ਡੀ.ਐੱਮ. ਅਰਸ਼ਦੀਪ ਸਿੰਘ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੇਰਾ ਬਾਬਾ ਨਾਨਕ 'ਚ ਵਾਤਾਵਰਣ ਸੁਧਾਰ ਲਈ ਰੱਖੇ ਗਏ ਪ੍ਰਾਜੈਕਟਾਂ ਤੇ 2 ਕਰੋੜ 6 ਰੁਪਏ ਖਰਚ ਆਉਣਗੇ ਅਤੇ ਇਸ ਤੋਂ ਇਲਾਵਾ ਸਮੁੱਚੇ ਕਸਬੇ ਦੇ ਨਵੀਨੀਕਰਨ ਲਈ ਵਿਕਾਸ ਕਾਰਜ ਜੰਗੀ ਪੱਧਰ ਤੇ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਕਸਬੇ ਵਿਚ ਲੋਕਾਂ ਦੀ ਸਹੂਲਤ ਲਈ ਆਲੀਸ਼ਾਨ ਪਾਰਕ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਕਸਬੇ ਦੇ ਮੁੱਖ ਪੁਰਾਣਾਂ ਬੱਸ ਅੱਡਾ ਚੌਂਕ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ, ਕਸਬੇ ਦੀਆਂ ਗਲੀਆਂ ਨਾਲੀਆਂ ਦਾ ਨਵ ਨਿਰਮਾਣ ਕਰਵਾਇਆ ਜਾ ਰਿਹਾ ਹੈ, ਪਾਣੀ ਦੀਆਂ ਨਵੀਆਂ ਪਾਈਪਾਂ ਦਾ ਕੰਮ ਵੀ ਚੱਲ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਨਾਲ ਲੋਕਾਂ ਨੂੰ ਕੁਝ ਦਿੱਕਤਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੈ ਪਰ ਇਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ ਵੀ ਮਿਲੇਗੀ, ਇਸ ਲਈ ਲੋਕ ਵਿਕਾਸ ਕਾਰਜਾਂ 'ਚ ਪ੍ਰਸ਼ਾਸਨ ਦਾ ਸਹਿਯੋਗ ਕਰਨ। ਇਸ ਮੌਕੇ ਭੁਪਿੰਦਰ ਸਿੰਘ ਕਾਰਜ ਸਾਧਕ ਅਫਸਰ,ਮੁਨੀਸ਼ ਮਹਾਜਨ, ਜਨਕ ਰਾਜ ਮਹਾਜਨ ਸਕੱਤਰ ਪ੍ਰਦੇਸ਼ ਕਾਂਗਰਸ, ਦਵਿੰਦਰ ਸਿੰਘ ਪਾਲੀ ਬੇਦੀ, ਤਰਲੋਚਣ ਸਿੰਘ ਤੋਚੀ ਕੌਂਸਲਰ, ਪਵਨ ਕੁਮਾਰ ਪੰਮਾ, ਮਹਿੰਦਰ ਪਾਲ ਡਿਗਰਾ, ਨਿਰਮਲ ਸ਼ਰਮਾ ਸਾਬਕਾ ਕੌਂਸਲਰ, ਚਰਨਜੀਤ ਸਿੰਘ ਆਦਿ ਹਾਜ਼ਰ ਸਨ।

Shyna

This news is Content Editor Shyna