ਚਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਵਾਲ-ਵਾਲ ਬਚੇ ਕਾਰ ਸਵਾਰ

06/12/2020 6:19:33 PM

ਲੋਪੋਕੇ (ਸਤਨਾਮ) : ਜ਼ਿਲ੍ਹਾ ਅੰਮ੍ਰਿਤਸਰ ਦੇ ਪੁਲਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਭੰਗਵਾ ਦੇ ਨਜ਼ਦੀਕ ਇੰਡੀਗੋ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਭਿਆਨਕ ਸਨ ਕਿ ਕੁਝ ਹੀ ਮਿੰਟਾਂ ਵਿਚ ਅੱਗ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈ। ਇਸ ਹਾਦਸੇ ਦੌਰਾਨ ਚੰਗੀ ਗੱਲ ਇਹ ਰਹੀ ਕਿ ਕਾਰ ਵਿਚ ਸਵਾਰ ਦੋ ਚਾਲਕ ਪਟਵਾਰੀ ਜਗਦੇਵ ਸਿੰਘ (ਸਰਕਲ ਪੰਡੋਰੀ) ਤੇ ਮਨਪ੍ਰੀਤ ਸਿੰਘ ਵਾਲ ਬਚ ਗਏ ਅਤੇ ਉਨ੍ਹਾਂ ਨੇ ਤੇਜ਼ੀ ਨਾਲ ਕਾਰ 'ਚੋਂ ਉਤਰ ਕੇ ਆਪਣੀ ਜਾਨ ਬਚਾਈ। 

ਸੂਚਨਾ ਮਿਲਦੀ ਹੈ ਕਿ ਕਾਰ ਵਿਚ ਪਿਆ ਸਰਕਾਰੀ ਮਾਲ ਰਿਕਾਰਡ ਵਾਲਾ ਰਜਿਸਟਰ ਵੀ ਸੜ ਗਿਆ। ਇਸ ਸਬੰਧੀ ਪੁਲਸ ਥਾਣਾ ਲੋਪੋਕੇ ਦੀ ਨੇ ਮੌਕੇ 'ਤੇ ਪਹੁੰਚ ਕੇ ਵਾਪਰੀ ਘਟਨਾ ਦਾ ਜਾਇਜ਼ਾ ਲਿਆ ਹੈ।

Gurminder Singh

This news is Content Editor Gurminder Singh