ਕੈਪਟਨ ਅਮਰਿੰਦਰ ਸਿੰਘ ਦਾ 18 ਨੁਕਾਤੀ ਪ੍ਰੋਗਰਾਮ ਵੀ  ਪੰਜਾਬ ਵਿੱਚ ਹੋਇਆ ਫੇਲ

08/20/2021 3:13:15 PM

ਗੁਰਦਾਸਪੁਰ (ਸਰਬਜੀਤ) - ਪੰਜਾਬ ਸਰਕਾਰ ਵੱਲੋਂ 18 ਨੁਕਾਤੀ ਪ੍ਰੋਗਰਾਮ ਤਹਿਤ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿਲ੍ਹਾ ਪੱਧਰ ’ਤੇ ਸਮੂਹ ਪ੍ਰਸ਼ਾਸ਼ਨਿਕ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਦਾਇਤਾਂ ਦੇ ਤਹਿਤ ਖੇਤੀ ਦੇ ਨਾਲ-ਨਾਲ ਲਾਹੇਵੰਦ ਧੰਦਾ ਜਿਵੇਂ ਡੇਅਰੀ ਫਾਰਮ, ਪਸ਼ੂ ਪਾਲਣ, ਸ਼ਹਿਦ ਦੀਆਂ ਮੱਖੀਆਂ, ਬਟੇਰ (ਪੰਛੀ), ਬੱਕਰੀਆ, ਸੂਰ, ਮੱਛੀਆ ਪਾਲਣਾ ਦਾ ਕੰਮ ਨੌਜਵਾਨ ਪੀੜੀ ਕਰਨ ਤਾਂ ਜੋ ਉਨ੍ਹਾਂ ਨੂੰ ਚੌਖਾ ਲਾਭ ਹੋ ਸਕੇ।  

ਪੜ੍ਹੋ ਇਹ ਵੀ ਖ਼ਬਰ - ਵਿਆਹੁਤਾ ਜਨਾਨੀ ਦੀ ਭੇਤਭਰੇ ਹਾਲਾਤ ’ਚ ਮੌਤ, ਪਿਓ ਨੇ ਰੋਂਦਿਆਂ ਕਿਹਾ-ਧੀ ਦਾ ਹੋਇਆ ਕਤਲ (ਵੀਡੀਓ)

ਇਸ ਸਬੰਧੀ ਸਾਡੇ ਪ੍ਰਤੀਨਿਧੀ ਨੇ ਪਿੰਡ ਖੋਖਰ ਫੌਜੀਆ, ਡੀਡਾ ਸੈਣੀਆਂ, ਮਾਨ ਕੌਰ ਸਿੰਘ, ਚੌਪੜਾ, ਮਾਲੋ ਮੂੰਹਾ, ਦੋਸਤਪੁਰ, ਕਮਾਲਪੁਰ ਜੱਟਾਂ, ਜੌੜਾ ਛੱਤਰਾਂ ਆਦਿ ਦਾ ਦੌਰਾ ਕੀਤਾ ਤਾਂ ਇਸ ਸਬੰਧੀ ਨੌਜਵਾਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਸਾਨੂੰ ਕਹਿੰਦੀ ਹੈ ਕਿ ਤੁਸੀ ਖੇਤੀ ਦੇ ਨਾਲ-ਨਾਲ ਲਾਹੇਵੰਦ ਧੰਦਾ ਖੋਲਣ। ਜ਼ਿਲਾ ਪ੍ਰਸ਼ਾਸ਼ਨ ’ਤੇ ਜੋ ਅਧਿਕਾਰੀ ਤਾਇਨਾਤ ਹਨ, ਇਨ੍ਹਾਂ ਦੇ ਬੱਚੇ ਕਿਉਂ ਨਹੀਂ ਇਹ ਕੰਮ ਕਰਦੇ, ਜਦੋਂ ਕਿ ਇਹ ਧੰਦਾ ਲਾਹੇਵੰਦ ਹੈ। ਇਹ ਕੇਵਲ ਸਾਡੀ ਰੁੱਚੀ ਪੜ੍ਹ ਕੇ ਉਚੇਰੀ ਸਿੱਖਿਆ ਹਾਸਲ ਕਰਨ ਵਿੱਚ ਰੋਕ ਲਗਾ ਰਹੇ ਹਨ ਤਾਂ ਜੋ ਕਿਸਾਨਾਂ ਦੇ ਪੁੱਤਰ ਪੜ੍ਹ ਲਿੱਖ ਨਾ ਜਾਣ ਅਤੇ ਮੁੜ ਲੈਬਰ ਦਾ ਹੀ ਕੰਮ ਕਰਨ। 

ਪੜ੍ਹੋ ਇਹ ਵੀ ਖ਼ਬਰ - ਜਜ਼ਬੇ ਨੂੰ ਸਲਾਮ! ਮਾਂ-ਪਿਓ ਦੀ ਮੌਤ ਮਗਰੋਂ 13 ਸਾਲਾ ਦੀਪਕ ਰੇਹੜੀ ਲਗਾ ਕੇ ਪੂਰੇ ਕਰ ਰਿਹਾ ਆਪਣੇ ਸੁਫ਼ਨੇ (ਵੀਡੀਓ)

ਉਨ੍ਹਾਂ ਕਿਹਾ ਕਿ ਅਸੀ ਸਰਕਾਰ ਦੀਆਂ ਗੱਲਾਂ ਵਿੱਚ ਬਿਲਕੁੱਲ ਨਹੀਂ ਆਵਾਂਗੇ। ਜਿਵੇਂ ਸੂਰ ਪਾਲਣ ਵਿੱਚ ਕੋਈ ਫ਼ਾਇਦਾ ਨਹੀਂ ਹੈ। ਸ਼ਹਿਦ ਦੇ ਕੰਮ ਕਰਨ ਨਾਲ ਮੁਨਾਫਾ ਘੱਟ ’ਤੇ ਖ਼ਰਚਾ ਜ਼ਿਆਦਾ ਹੈ। ਬਟੇਰ ਪੰਛੀਆਂ ਦਾ ਵਾਧਾ ਕਰਕੇ ਕੋਈ ਵੀ ਖ੍ਰੀਦਣ ਨੂੰ ਤਿਆਰ ਨਹੀਂ। ਮੱਛੀਆਂ ਦੇ ਛੱਪੜਾਂ ਵਿੱਚ ਸੱਪ ਆ ਜਾਂਦੇ ਹਨ ਅਤੇ ਉਹ ਸਾਰੀਆਂ ਮੱਛੀਆਂ ਖਾ ਜਾਂਦੇ ਹਨ, ਜਿਸ ਕਰਕੇ ਉਕਤ ਸਾਰੇ ਧੰਦਿਆ ਤੋਂ ਅੱਜ ਤੱਕ ਕਿਸੇ ਨੂੰ ਵੀ ਕੋਈ ਫ਼ਾਇਦਾ ਨਹੀਂ ਹੋਇਆ। ਇਸ ਲਈ ਅਸੀ 12ਵੀਂ ਪਾਸ ਹਾਂ ਅਤੇ ਆਈਲੈਟਸ ਕਰ ਰਹੇ ਹਨ। ਇੱਥੇ ਰੁਜ਼ਗਾਰ ਨਾ ਹੋਣ ਕਰਕੇ ਅਸੀ ਵਿਦੇਸ਼ਾ ਵਿੱਚ ਜਾਂਵਾਗੇ। ਭਾਵੇਂ ਸਾਨੂੰ ਲੈਬਰ ਦਾ ਹੀ ਕੰਮ ਕਰਨਾ ਪਵੇ ਪਰ ਉਥੇ ਪੈਸੇ ਬਣ ਜਾਂਦੇ ਹਨ, ਜਿਸ ਨਾਲ ਅਸੀ ਆਪਣਾ ਜੀਵਨ ਸਫਲ ਕਰ ਸਕਦੇ ਹਾ। ਪੰਜਾਬ ਵਿੱਚ ਜੋ ਸਰਕਾਰ ਨੇ ਉਕਤ ਧੰਦੇ ਸਾਨੂੰ ਕਰਨ ਲਈ ਪ੍ਰੇਰਿਤ ਕੀਤਾ ਹੈ, ਕੋਈ ਵੀ ਨੌਜਵਾਨ ਅਜਿਹਾ ਧੰਦਾ ਕਰਨ ਲਈ ਤਿਆਰ ਨਹੀਂ ਹੈ। 

ਪੜ੍ਹੋ ਇਹ ਵੀ ਖ਼ਬਰ - ਪ੍ਰੇਮੀ ਦਾ ਖ਼ੌਫਨਾਕ ਕਾਰਾ, 5 ਬੱਚਿਆਂ ਦੀ ਮਾਂ ਨੂੰ ਗੋਲੀ ਮਾਰ ਕਤਲ ਕਰਨ ਮਗਰੋਂ ਕੀਤੀ ਖ਼ੁਦਕੁਸ਼ੀ

rajwinder kaur

This news is Content Editor rajwinder kaur