3 ਦਿਨ ਪਹਿਲਾਂ ਨਹਿਰ ’ਚ ਨਹਾਉਣ ਸਮੇਂ ਡੁੱਬੇ ਨੌਜਵਾਨ ਦੀ ਬਰਾਮਦ ਹੋਈ ਲਾਸ਼

06/25/2022 1:52:56 PM

ਗੁਰੂ ਕਾ ਬਾਗ (ਭੱਟੀ) - ਬੀਤੀ 22 ਜੂਨ ਨੂੰ ਲਾਹੌਰ ਬ੍ਰਾਂਚ ਨਹਿਰ ਜਗਦੇਵ ਕਲਾਂ ਵਿਚ ਪੈਦੀ ਇਕ ਨਹਿਰ ’ਚ ਨਹਾਉਂਦੇ ਸਮੇਂ ਇਕ ਨੌਜਵਾਨ ਡੁੱਬ ਗਿਆ ਸੀ। ਉਕਤ ਨੌਜਵਾਨ ਦੀ ਲਾਸ਼ ਤਿੰਨਾਂ ਦਿਨਾਂ ਬਾਅਦ ਅੱਜ ਰਾਣੇਵਾਲੀ ਘਰਾਟਾਂ ਨੇੜਿਓਂ ਮਿਲ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 

ਪੜ੍ਹੋ ਇਹ ਵੀ ਖ਼ਬਰ:  ਸਿੱਖ ਨੌਜਵਾਨ ਦੀ ਕੁੱਟਮਾਰ ਦੇ ਮਾਮਲੇ 'ਚ ਆਇਆ ਨਵਾਂ ਮੋੜ, ਸੱਚਾਈ ਜਾਣ ਹੋਵੋਗੇ ਹੈਰਾਨ (ਵੀਡੀਓ)

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ (16) ਪੁੱਤਰ ਜਗੀਰ ਸਿੰਘ ਵਾਸੀ ਨੌਸ਼ਹਿਰਾ ਕਲਾਂ ਸੰਗ ਦੇ ਨਾਲ ਪਿੰਡ ਖਤਰਾਏ ਕਲਾਂ ’ਚ ਸਥਿਤ ਪੀਰ ਬਾਬਾ ਲੱਖ ਦਾਤਾ ਦੀ ਦਰਗਾਹ ’ਤੇ ਆਇਆ ਹੋਇਆ ਸੀ। ਗਰਮੀਂ ਤੋਂ ਰਾਹਤ ਪਾਉਣ ਲਈ ਉਹ ਰਸਤੇ ਵਿਚ ਵਗਦੀ ਲਾਹੌਰ ਬ੍ਰਾਂਚ ਨਹਿਰ ਵਿੱਚ ਨਹਾਉਣ ਲੱਗ ਪਿਆ। ਨਹਾਉਂਦੇ ਸਮੇਂ ਉਹ ਪਾਣੀ ’ਚ ਡੁੱਬ ਗਿਆ, ਜਿਸ ਦੀ ਗੋਤਾਖੋਰਾਂ ਵਲੋਂ ਭਾਲ ਕੀਤੀ ਜਾ ਰਹੀ ਸੀ। ਗੋਤਾਖੋਰਾਂ ਦੀ ਮਦਦ ਨਾਲ ਲਾਹੌਰ ਬਰਾਂਚ ਨਹਿਰ ਪਿੰਡ ਰਾਣੇਵਾਲੀ ਦੇ ਘਰਾਟਾਂ ਨੇੜਿਓਂ ਉਕਤ ਨੌਜਵਾਨ ਦੀ ਲਾਸ਼ ਮਿਲ ਗਈ।

rajwinder kaur

This news is Content Editor rajwinder kaur