ਬੀ. ਐੱਸ. ਐੱਫ਼. ਨੇ ਪਾਕਿ ਰੇਂਜ਼ਰਾਂ ਨੂੰ ਇਸ ਵਾਰ ਨਹੀਂ ਦਿੱਤੀ ਮਠਿਆਈ

01/28/2021 11:56:44 AM

ਅੰਮ੍ਰਿਤਸਰ (ਨੀਰਜ) : ਦੇਸ਼ ਦਾ 72ਵਾਂ ਗਣਤੰਤਰ ਦਿਵਸ ਸਮਾਗਮ ਜੇ. ਸੀ. ਪੀ. ਅਟਾਰੀ ਬਾਰਡਰ ’ਤੇ ਪੂਰੇ ਜੋਸ਼ ਨਾਲ ਮਨਾਇਆ ਗਿਆ ਪਰ ਬੀ. ਐੱਸ. ਐੱਫ਼. ਨੇ ਇਸ ਵਾਰ ਪਾਕਿਸਤਾਨੀ ਰੇਂਜ਼ਰਾਂ ਨੂੰ ਮਠਿਆਈ ਨਹੀਂ ਦਿੱਤੀ। ਇਸ ਮੌਕੇ ਬੀ. ਐੱਸ. ਐੱਫ਼. ਦੇ ਡਾਇਰੈਕਟਰ ਜਨਰਲ ਰਾਕੇਸ਼ ਅਸਥਾਨਾ ਵੱਲੋਂ ਝੰਡਾ ਲਹਿਰਾਇਆ ਗਿਆ ਅਤੇ ਰਿਟਰੀਟ ਸੈਰਾਮਨੀ ਪਰੇਡ ਦੌਰਾਨ ਉਨ੍ਹਾਂ ਨੇ ਜਵਾਨਾਂ ਦਾ ਹੌਸਲਾ ਵਧਾਉਂਦੇ ਹੋਏ ਮਿਹਨਤ ਅਤੇ ਸਖਤੀ ਨਾਲ ਸਰਹੱਦ ਦੀ ਸੁਰੱਖਿਆ ਕਰਨ ਦੇ ਨਿਰਦੇਸ਼ ਦਿੱਤੇ।

ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼

ਪੜ੍ਹੋ ਇਹ ਵੀ ਖ਼ਬਰ - ਮਜੀਠਾ ’ਚ ਵੱਡੀ ਵਾਰਦਾਤ : ਪੈਸਿਆਂ ਦੇ ਲੈਣ-ਦੇਣ ਕਾਰਨ 2 ਦੋਸਤਾਂ ਦਾ ਬੇਰਹਿਮੀ ਨਾਲ ਕਤਲ

ਡਾਇਰੈਕਟਰ ਜਨਰਲ ਵੱਲੋਂ ਪਰੇਡ ’ਚ ਸ਼ਾਮਲ ਹੋਣ ਵਾਲੇ ਜਵਾਨਾਂ ਨੂੰ ਮਠਿਆਈ ਵੀ ਭੇਟ ਕੀਤੀ ਗਈ। ਹਾਲਾਂਕਿ ਇਸ ਵਾਰ ਕੋਰੋਨਾ ਮਹਾਮਾਰੀ ਕਾਰਣ ਟੂਰਿਸਟਾਂ ਦੀ ਐਂਟਰੀ ਨਹੀਂ ਹੋਣ ਦਿੱਤੀ ਗਈ ਅਤੇ ਰਿਟਰੀਟ ਸੈਰਾਮਨੀ ਵਾਲੀ ਥਾਂ ਖਾਲੀ ਰਹੀ 

rajwinder kaur

This news is Content Editor rajwinder kaur