ਭਾਜਪਾ ਪ੍ਰਧਾਨ ਨੇ 2 ਲੱਖ ਪਿੰਡਾਂ ''ਚ ਹੈਲਥ ਵਾਲੰਟੀਅਰ ਬਣਾਉਣ ਦੀ ਜ਼ਿੰਮੇਵਾਰੀ ਤਰੁਣ ਚੁੱਘ ਨੂੰ ਸੌਂਪੀ

07/27/2021 8:20:00 PM

ਅੰਮ੍ਰਿਤਸਰ(ਕਮਲ)- ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਦੇਸ਼ਵਿਆਪੀ 2 ਲੱਖ ਪਿੰਡ ਦੇ 4 ਲੱਖ ਹੈਲਥ ਵਾਲੰਟੀਅਰ ਬਣਾਉਣ ਦੀ ਮੁਹਿੰਮ ਦੀ ਕਮਾਂਡ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮੰਤਰੀ ਤਰੁਣ ਚੁੱਘ ਨੂੰ ਦਿੱਤੀ ਹੈ ਜਿਸ ਵਿੱਚ ਰਾਸ਼ਟਰੀ ਸਕੱਤਰ ਸੀ. ਟੀ. ਰਵੀ, ਪੁਨਦੇਸ਼ਵਰੀ ਦੇਵੀ ਅਤੇ ਡਾ. ਰਾਜੀਵ ਬਿੰਦਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਬਾਰੇ ਬਿਆਨ ਜਾਰੀ ਕਰਦੇ ਹੋਏ ਅਖਿਲ ਭਾਰਤੀ ਸਵਾਸਥ ਸਵੈਸੇਵਕ ਅਭਿਆਨ ਦੇ ਨਵਨਿਯੁਕਤ ਸੰਯੋਜਕ ਅਤੇ ਰਾਸ਼ਟਰੀ ਸਕੱਤਰ ਤਰੁਣ ਚੁੱਘ ਨੇ ਦੱਸਿਆ ਕਿ ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸ਼ਤ ਰਾਜਾਂ ਤੋਂ 28 ਜੁਲਾਈ ਨੂੰ ਪੂਰਵ ਨਿਰਧਾਰਤ ਸਿਹਤ ਸੇਵਕਾਂ ਦੀ ਟੋਲੀ ਨੂੰ ਪ੍ਰੀਖਿਆ ਦੇਣ ਦੀ ਇੱਕ ਦਿਨਾਂ ਵਰਕਸ਼ਾਪ ਦਾ ਨਵੀਂ ਦਿੱਲੀ ਸਥਿਤ ਭਾਜਪਾ ਕੇਂਦਰੀ ਮੁੱਖਆਲੇ ਵਿੱਚ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਉਦਘਾਟਨ ਕਰਨਗੇ। 

ਇਹ ਵੀ ਪੜ੍ਹੋ- ਤਲਵੰਡੀ ਸਾਬੋ : ਟਰੱਕ ਡਰਾਈਵਰ ਦੀ ਭੇਤਭਰੀ ਹਾਲਤ ’ਚ ਮਿਲੀ ਲਾਸ਼, ਫੈਲੀ ਸਨਸਨੀ
ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਆਈ ਹੋਈ ਟੀਮਾਂ ਨੂੰ ਚਾਰ ਇਜਲਾਸਾਂ ਵਿੱਚ ਇੱਕ ਦਿਨਾਂ ਪ੍ਰੀਖਿਆ ਦਿੱਤਾ ਜਾਵੇਗਾ। ਜਿਸ ਵਿੱਚ 36 ਰਾਜਾਂ, 952 ਜ਼ਿਲਿਆਂ, 15482 ਮੰਡਲਾਂ ਅਤੇ 2 ਲੱਖ ਪਿੰਡਾਂ ਅਤੇ ਵਾਰਡ ਦੇ ਵਰਕਰਾਂ ਨੂੰ ਟਰੇਂਡ ਕੀਤਾ ਜਾਵੇਗਾ । ਇਸ ਬਾਰੇ ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਿਰਦੇਸ਼ਾਨੁਸਾਰ ਅਤੇ ਰਾਸ਼ਟਰੀ ਪ੍ਰਧਾਨ ਨੱਡਾ ਦੇ ਐਲਾਨ ਉੱਤੇ ਕੋਰੋਨਾ ਦੀ ਤੀਜੀ ਲਹਿਰ ਦੇ ਅਸਰ ਨੂੰ ਘੱਟ ਤੋਂ ਘੱਟ ਕਰਨ ਲਈ ਭਾਜਪਾ ਦੇ ਕਰੋੜਾਂ ਵਰਕਰ ਮੋਢੇ ਨਾਲ ਮੋਢਾ ਮਿਲਾ ਕੇ ਰਾਹਤ ਅਤੇ ਬਚਾਅ ਕਾਰਜ ਕਰਨ ਲਈ ਤਿਆਰ ਹਨ।

Bharat Thapa

This news is Content Editor Bharat Thapa