ਦੀਵਾਲੀ ’ਤੇ ਗੁਰਦਾਸਪੁਰ ਦੇ ਖੂਬ ਸਜੇ ਬਾਜ਼ਾਰ, ਪਾਬੰਦੀ ਦੇ ਬਾਵਜੂਦ ਵੇੇਚੇ ਜਾ ਰਹੇ ਹਰ ਤਰ੍ਹਾਂ ਦੇ ਪਟਾਕੇ

11/11/2023 6:00:25 PM

ਗੁਰਦਾਸਪੁਰ (ਵਿਨੋਦ)- ਦੀਵਾਲੀ ਦੇ ਤਿਉਹਾਰ ਕਾਰਨ ਅੱਜ ਬਾਜ਼ਾਰਾਂ ਵਿਚ ਭਾਰੀ ਭੀੜ ਰਹੀ। ਅੱਜ ਧੁੱਪ ਕਾਰਨ ਦੀਵਾਲੀ ਸਬੰਧੀ ਖ਼ਰੀਦਦਾਰੀ ਕਰਨ ਲਈ ਲੋਕ ਵੱਡੀ ਗਿਣਤੀ ’ਚ ਘਰਾਂ ਤੋਂ ਬਾਹਰ ਨਿਕਲੇ। ਜ਼ਿਲ੍ਹਾ ਪ੍ਰਸ਼ਾਸਨ ਨੇ ਬੇਸ਼ੱਕ ਕੁਝ ਖਾਸ ਕਿਸਮ ਦੇ ਪਟਾਕਿਆਂ ਦੀ ਵਿਕਰੀ ਅਤੇ ਖਰੀਦ ’ਤੇ ਪਾਬੰਦੀ ਲਾਈ ਹੋਈ ਹੈ। ਇਸ ਦੇ ਨਾਲ ਹੀ ਪਟਾਕੇ ਵੇਚਣ ਲਈ ਆਰਜ਼ੀ ਲਾਇਸੈਂਸ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਖਾਸ ਥਾਵਾਂ ’ਤੇ ਵੇਚਣ ਲਈ ਕਿਹਾ ਗਿਆ ਹੈ ਪਰ ਇਸ ਹੁਕਮ ਦੀ ਬਹੁਤ ਘੱਟ ਪਾਲਣਾ ਹੋਈ। ਦੁਕਾਨਾਂ ’ਤੇ ਹਰ ਤਰ੍ਹਾਂ ਦੇ ਪਟਾਕੇ ਵਿਕਦੇ ਦੇਖੇ ਗਏ ਅਤੇ ਲੋਕਾਂ ’ਚ ਇਨ੍ਹਾਂ ਪਾਬੰਦੀਸ਼ੁਦਾ ਪਟਾਕਿਆਂ ਦੀ ਮੰਗ ਜ਼ਿਆਦਾ ਰਹੀ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਮਾਰ ਕੇ ਔਰਤ ਦਾ ਕਤਲ 

ਮਿੱਟੀ ਦੇ ਦੀਵਿਆਂ ਦੀ ਵਿਕਰੀ ਵੀ ਜ਼ੋਰਾਂ ’ਤੇ

ਪਿਛਲੇ ਸਾਲਾਂ ’ਚ ਵਧੇਰੇ ਚੀਨੀ ਸਾਮਾਨ ਵੇਚਿਆ ਗਿਆ ਸੀ। ਇੱਥੋਂ ਤੱਕ ਕਿ ਬਾਜ਼ਾਰਾਂ ’ਚ ਲੈਂਪ ਅਤੇ ਹੋਰ ਚੀਜ਼ਾਂ ਉਪਲੱਬਧ ਸਨ ਪਰ ਇਸ ਵਾਰ ਕੁਝ ਸੰਸਥਾਵਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਤੋਂ ਬਾਅਦ ਮਿੱਟੀ ਦੇ ਦੀਵੇ ਜ਼ਿਆਦਾ ਵੇਚੇ ਜਾ ਰਹੇ ਹਨ। ਬਾਜ਼ਾਰ ’ਚ ਵੱਖ-ਵੱਖ ਥਾਵਾਂ ’ਤੇ ਮਿੱਟੀ ਦੇ ਦੀਵੇ ਵੇਚਣ ਵਾਲੀਆਂ ਦੁਕਾਨਾਂ ਦੇਖਣ ਨੂੰ ਮਿਲੀਆਂ। ਚਾਈਨਾ ਦੀਆਂ ਬਣੀਆਂ ਲਾਈਟਾਂ ’ਚ ਦਿਲਚਸਪੀ ਘੱਟ ਸੀ।

ਇਹ ਵੀ ਪੜ੍ਹੋ-  ਦੀਨਾਨਗਰ ਵਿਖੇ ਖੇਤਾਂ 'ਚ ਕੰਮ ਕਰ ਰਹੇ ਵਿਅਕਤੀ ਨੂੰ ਕਾਲ ਨੇ ਪਾਇਆ ਘੇਰਾ, ਪਰਿਵਾਰ 'ਚ ਵਿਛੇ ਸੱਥਰ

ਪਟਾਕਿਆਂ ਦੀਆਂ ਦੁਕਾਨਾਂ ਵੀ ਨਿਰਧਾਰਤ ਥਾਵਾਂ ’ਤੇ ਸਜੀਆਂ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀ ਵਿਕਰੀ ਲਈ ਨਿਰਧਾਰਤ ਕੀਤੀ ਗਈ ਜਗ੍ਹਾ ਚੰਦਨ ਪੈਲੇਸ ਨੇੜੇ ਇਹ ਦੁਕਾਨਾਂ ਵੱਡੀ ਗਿਣਤੀ ’ਚ ਸਜੀਆਂ ਵੇਖੀਆਂ ਗਈਆਂ। ਜ਼ਿਲਾ ਪ੍ਰਸ਼ਾਸਨ ਵੱਲੋਂ ਇਸ ਥਾਂ ’ਤੇ ਪਟਾਕੇ ਵੇਚਣ ਵਾਲਿਆਂ ਨੂੰ ਆਰਜ਼ੀ ਲਾਇਸੈਂਸ ਵੀ ਜਾਰੀ ਕੀਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan