ਵਿਜ਼ੀਲੈਂਸ ਵੱਲੋਂ ਰਿਸ਼ਵਤ ਲੈਂਦਾ ਪਟਵਾਰੀ ਅੜਿੱਕੇ

12/19/2020 9:51:09 AM

ਬਟਾਲਾ/ਫਤਹਿਗੜ੍ਹ ਚੂੜੀਆਂ (ਬੇਰੀ, ਬਿਕਰਮਜੀਤ, ਸਰੰਗਲ)- ਫਤਹਿਗਡ਼੍ਹ ਚੂਡ਼ੀਆਂ ਦੀ ਸਬ-ਤਹਿਸੀਲ ਵਿਖੇ ਤਾਇਨਾਤ ਇਕ ਪਟਵਾਰੀ ਨੂੰ ਰਿਸ਼ਵਤ ਲੈਂਦਿਆਂ ਵਿਜ਼ੀਲੈਂਸ ਵਿਭਾਗ ਨੇ ਦਬੋਚ ਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਫਤਿਹਗੜ੍ਹ ਚੂੜ੍ਹੀਆਂ ਦੀ ਸਬ-ਤਹਿਸੀਲ ਵਿਖੇ ਤਾਇਨਾਤ ਮਨਿੰਦਰ ਸਿੰਘ ਨਾਮੀ ਪਟਵਾਰੀ ਵੱਲੋਂ ਨਜ਼ਦੀਕੀ ਪਿੰਡ ਡੋਗਰ ਦੇ ਇਕ ਕਿਸਾਨ ਕੋਲੋਂ ਵਸੀਅਤ ਦਰਜ ਕਰਵਾਉਣ ਲਈ ਦੱਸ ਹਜ਼ਾਰ ਰੁਪਏ ਦੀ ਰਿਸ਼ਵਤ ਦੀ ਗੱਲ ਤੈਅ ਹੋਈ ਸੀ । ਅੱਜ ਜਦੋਂ ਉਹ ਕਿਸਾਨ ਵਸੀਅਤ ਦਰਜ ਕਰਵਾਉਣ ਲਈ ਤੈਅ ਕੀਤੀ ਗਈ ਦੱਸ ਹਜ਼ਾਰ ਰੁਪਏ ਦੀ ਰਾਸ਼ੀ ਜਿਵੇਂ ਹੀ ਪਟਵਾਰੀ ਨੂੰ ਦੇਣ ਲੱਗਾ ਤਾਂ ਮੌਕੇ ’ਤੇ ਮੌਜੂਦ ਵਿਜ਼ੀਲੈਂਸ ਵਿਭਾਗ ਦੀ ਟੀਮ ਨੇ ਪਟਵਾਰੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ । ਵਿਜ਼ੀਲੈਂਸ ਵਿਭਾਗ ਦੀ ਟੀਮ ਪਟਵਾਰੀ ਨੂੰ ਆਪਣੇ ਨਾਲ ਗੁਰਦਾਸਪੁਰ ਲੈ ਗਈ। ਇਸ ਸਾਰੇ ਮਾਮਲੇ ਸਬੰਧੀ ਜਦੋਂ ਪ੍ਰੇਮ ਕੁਮਾਰ ਡੀ. ਐੱਸ. ਪੀ. ਵਿਜੀਲੈਂਸ ਵਿਭਾਗ ਗੁਰਦਾਸਪੁਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਟਵਾਰੀ ਮਨਿੰਦਰ ਸਿੰਘ ਖਿਲਾਫ ਰਿਸ਼ਵਤਖੋਰੀ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ : ਪੰਜਾਬ ਦੇ ਕਿਸਾਨਾਂ ਨੂੰ ਇਨਸਾਫ ਨਾ ਦੇਣ ’ਤੇ ਉਜੜ ਸਕਦੀ ਹੈ ਭਾਜਪਾ ਦੀ ‘ਸਿਆਸੀ ਖੇਤੀ’!

 

Baljeet Kaur

This news is Content Editor Baljeet Kaur