ਡਿਜੀਟਲ ਮਿਊਜ਼ੀਅਮ ''ਚ ਗੁ. ਸ੍ਰੀ ਨਨਕਾਣਾ ਸਾਹਿਬ ਦਾ ਮਾਡਲ ਬਣਿਆ ਖਿੱਚ ਦਾ ਕੇਂਦਰ

11/06/2019 6:14:22 PM

ਬਟਾਲਾ (ਬੇਰੀ, ਵਿਪਨ, ਯੋਗੀ, ਅਸ਼ਵਨੀ) : ਪੰਜਾਬ ਸਰਕਾਰ ਵਲੋਂ ਬਟਾਲਾ ਦੀ ਆਈ. ਟੀ. ਆਈ. ਗਰਾਊਂਡ 'ਚ ਲਾਏ ਡਿਜੀਟਲ ਮਿਊਜ਼ੀਅਮ ਨੇ ਸੰਗਤਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਵੱਡੀ ਗਿਣਤੀ 'ਚ ਸੰਗਤਾਂ ਇਸ ਮਿਊਜ਼ੀਅਮ 'ਚ ਗੁਰੂ ਸਾਹਿਬ ਦੀ ਜੀਵਨੀ ਬਾਰੇ ਜਾਨਣ ਲਈ ਪਹੁੰਚੀਆਂ। ਮਿਊਜ਼ੀਅਮ 'ਚ ਲੜਕੇ, ਲੜਕੀਆਂ, ਬਜ਼ੁਰਗ ਅਤੇ ਬੱਚਿਆਂ ਸਮੇਤ ਹਰ ਉਮਰ ਵਰਗ ਦੇ ਲੋਕ ਪੂਰੇ ਉਤਸ਼ਾਹ ਨਾਲ ਪਹੁੰਚ ਰਹੇ ਹਨ।

ਮਿਊਜ਼ੀਅਮ 'ਚ ਜਿਥੇ ਸੰਗਤਾਂ ਮਲਟੀਮੀਡੀਆ ਤਕਨੀਕਾਂ ਜਿਨ੍ਹਾਂ 'ਚ ਲਾਰਜ ਫਾਰਮੇਟ ਡਿਸਪਲੇ (ਐੱਲ. ਐੱਫ਼. ਡੀ.), ਰੇਡੀਓ ਫ੍ਰੀਕੁਐਂਸੀ ਐਂਡੰਟੀਫਾਈਡ ਡਿਵਾਈਸ (ਆਰ. ਐੱਫ਼. ਆਈ. ਡੀ.), ਹੈੱਡਫੋਨਸ, ਇੰਪਰੈਸਿਵ ਸਬਲੀਮੋਸ਼ਨ ਅਤੇ ਵਰਚੁਅਲ ਰਿਆਲਿਟੀ (ਵੀ. ਆਰ.) ਰਾਹੀਂ ਗੁਰੂ ਸਾਹਿਬ ਦੇ ਜੀਵਨ ਅਤੇ ਫਸਲਫੇ ਨੂੰ ਸਮਝ ਰਹੀਆਂ ਹਨ, ਉਥੇ ਹੀ ਮਿਊਜ਼ੀਅਮ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਗੁ. ਸ੍ਰੀ ਨਨਕਾਣਾ ਸਾਹਿਬ ਦਾ ਮਾਡਲ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।ਨੌਜਵਾਨਾਂ ਸਮੇਤ ਹਰ ਉਮਰ ਦੇ ਵਿਅਕਤੀ ਬੜੇ ਸ਼ਰਧਾ ਭਾਵ ਨਾਲ ਗੁਰੂ ਸਾਹਿਬ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਮਾਡਲ ਦੇ ਦਰਸ਼ਨ ਕਰ ਰਹੇ ਹਨ। ਸੰਗਤਾਂ ਵੱਲੋਂ ਇਸ ਉਪਰਾਲੇ ਲਈ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਜਾ ਰਿਹਾ ਹੈ।

Baljeet Kaur

This news is Content Editor Baljeet Kaur