ਡਿਪੂ ਹੋਲਡਰਾਂ ਨਾਲ ਮਿਲ ਕੇ ਬਲੈਕ ਮਾਰਕਿਟ 'ਚ ਵੇਚਿਆ ਜਾ ਰਿਹੈ ਬਾਰਦਾਨਾ, ਸਰਕਾਰ ਨੂੰ ਕੀਤੀ ਸ਼ਿਕਾਇਤ

06/26/2023 12:55:18 PM

ਅੰਮ੍ਰਿਤਸਰ- ਭੋਜਨ ਅਤੇ ਸਪਲਾਈ ਵਿਭਾਗ ਦੀ ਤਰਫੋਂ ਜ਼ਿਲ੍ਹੇ 'ਚ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਲੋਕਾਂ ਨੂੰ ਸਰਕਾਰੀ ਕਣਕ ਵੰਡਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਵਾਰ ਇਹ ਸਕੀਮ ਤਿੰਨ ਮਹੀਨਿਆਂ ਲਈ ਸਰਕਾਰੀ ਕਣਕ ਲੋਕਾਂ ਨੂੰ ਵੰਡੀ ਜਾ ਰਹੀ ਹੈ। ਵਿਭਾਗੀ ਰਿਕਾਰਡ ਅਨੁਸਾਰ ਇਸ ਸਮੇਂ ਜ਼ਿਲ੍ਹੇ 'ਚ ਦੋ ਲੱਖ ਕੁਇੰਟਲ ਤੋਂ ਵੱਧ ਕਣਕ ਦਿੱਤੀ ਦਾ ਰਹੀ ਹੈ। ਜਿਸ 'ਚ ਲੱਖਾਂ ਬੋਰੀਆਂ ਕੇਂਦਰ ਸਰਕਾਰ ਵੱਲੋਂ ਭੇਜੀਆਂ ਗਈਆਂ ਹਨ। ਇਨ੍ਹਾਂ ਬੋਰੀਆਂ ਨੂੰ ਵਿਭਾਗ ਦੇ ਅਧਿਕਾਰੀਆਂ ਵੱਲੋਂ ਡਿਪੂ ਹੋਲਡਰਾਂ  ਨਾਲ ਮਿਲ ਕੇ ਬਲੈਕ ਮਾਰਕਿਟ 'ਚ ਵੇਚਿਆ ਜਾ ਰਿਹਾ ਹੈ। ਡਿਪੂ ਹੋਲਡਰਾਂ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਬਾਰਦਾਨਾ ਵਾਪਸ ਭੇਜਿਆ ਜਾਣਾ ਹੈ। ਫਿਲਹਾਲ ਇਸ ਮਾਮਲੇ ਦੀ ਸ਼ਿਕਾਇਤ ਵੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਕੀਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਭੇਜੀ ਗਈ ਇਹ ਕਣਕ ਬਾਰਦਾਨੇ ਦੇ ਗੁਦਾਮਾਂ 'ਚ ਪਹੁੰਚਦੀ ਹੈ।

ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਪ੍ਰਗਟਾਈ ਚਿੰਤਾ

ਇਕ ਸਾਲ 'ਚ ਦੋ ਵਾਰ ਕੇਂਦਰੀ ਸਟੋਰ ਤੋਂ ਜੂਟ ਬਾਰਦਾਨੇ 'ਚ ਆਉਂਦੀ ਹੈ ਕਣਕ 

ਭਾਗ ਵੱਲੋਂ ਕਰੀਬ ਚਾਰ ਸਾਲ ਪਹਿਲਾਂ ਡਿਪੂ ਹੋਲਡਰਾਂ ਹਦਾਇਤ ਦਿੱਤੀ ਗਈ ਸੀ ਕਿ ਇਸ ਬਾਰਦਾਨੇ ਨੂੰ ਲੋਕਾਂ ਤੋਂ ਵਾਪਸ ਲਿਆ ਜਾਵੇ। ਜਦੋਂ ਡਿਪੂ ਹੋਲਡਰਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਵਿਭਾਗ ਨੇ ਇਹ ਹੁਕਮ ਆਪਣੇ ਕੋਲ ਵਾਪਸ ਲੈ ਲਏ। ਵਿਭਾਗ ਨੇ ਆਪਣੇ ਆਦੇਸ਼ ਵਾਪਸ ਤਾਂ ਲੈ ਲਏ ਪਰ ਡਿਪੂ ਹੋਲਡਰਾਂ ਨੇ ਪੁਰਾਣੇ ਆਰਡਰਾਂ ਨੂੰ ਮੁੱਖ ਰੱਖ ਕੇ ਕੋਰੀਆ ਦੇ ਖ਼ਪਤਕਾਰਾਂ ਤੋਂ ਵਾਪਸ ਲੈਣ ਦੀ ਪ੍ਰਕਿਰਿਆ ਜਾਰੀ ਰੱਖੀ। ਸਾਲ 'ਚ ਦੋ ਵਾਰ ਕੇਂਦਰੀ ਭੰਡਾਰ ਜੂਟ ਦੇ ਬਰਦਾਨੇ 'ਚ ਆਉਂਦਾ ਹੈ।

ਇਹ ਵੀ ਪੜ੍ਹੋ- ਮਾਂ ਦੀ ਦਵਾਈ ਲੈਣ ਗਏ ਨੌਜਵਾਨ ਪੁੱਤ ਦਾ ਬੇਰਹਿਮੀ ਨਾਲ ਕਤਲ, ਪੋਤੇ ਦਾ ਦੁੱਖ ਨਾ ਸਹਾਰਦੇ ਹੋਏ ਦਾਦੇ ਨੇ ਵੀ ਤੋੜਿਆ ਦਮ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

Shivani Bassan

This news is Content Editor Shivani Bassan