ਪੱਟੀ ਵਿਖੇ 35-40 ਝੁਗੀਆਂ ਸੜ ਕੇ ਹੋਈਆਂ ਸੁਆਹ, ਮੰਤਰੀ ਭੁੱਲਰ ਦੇ ਭਰਾ ਵਰਿੰਦਰਜੀਤ ਵਲੋਂ ਰਾਸ਼ਨ ਮੁਹੱਈਆ

04/26/2024 11:05:24 AM

ਪੱਟੀ (ਸੌਰਭ)- ਦੇਰ ਰਾਤ ਇਕ ਵਜੇ ਦੇ ਕਰੀਬ ਰੇਲਵੇ ਸਟੇਸ਼ਨ ਦੇ ਨਜ਼ਦੀਕ ਤਕਰੀਬਨ 35-40 ਝੁਗੀਆਂ ਸੜ ਕੇ ਬੁਰੀ ਤਰ੍ਹਾਂ ਤਬਾਹ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਝੁਗੀਆਂ ਵਿਚ ਕਰੀਬ  350 ਦੇ ਕਰੀਬ ਬੱਚੇ, ਨੌਜਵਾਨ, ਔਰਤਾਂ, ਬਜ਼ੁਰਗ ਰਹਿ ਰਹੇ ਸਨ। ਜਾਣਕਾਰੀ ਦਿੰਦੇ ਹੋਏ ਨਿਵਾਸੀ ਰਾਮਬੀਲਾਸ ਨੇ ਦੱਸਿਆ ਕਿ ਅਸੀਂ ਕੁਲ 350 ਔਰਤਾਂ, ਮਰਦ ਅਤੇ ਬੱਚੇ ਇੱਥੇ ਝੁਗੀਆਂ ਪਾ ਕੇ ਰਹਿ ਰਹੇ ਹਾਂ ਕਿ ਰਾਤ 1 ਵਜੇ ਝੁਗੀਆਂ ਨੂੰ ਅੱਗ ਲੱਗ ਗਈ, ਜਿਸ ਕਾਰਨ ਸਾਡੇ ਘਰਾਂ ਵਿਚ ਪਿਆ ਜ਼ਰੂਰਤ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜ੍ਹੋ- ਮਜੀਠਾ 'ਚ ਵੱਡੀ ਵਾਰਦਾਤ, ਜਵਾਈ ਵਲੋਂ ਚਾਚੇ ਸਹੁਰੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਅੱਗ ਇੰਨੀ ਭਿਆਨਕ ਸੀ ਕਿ ਅਸੀਂ ਆਪਣੇ ਬੱਚਿਆਂ ਨੂੰ ਝੁਗੀਆਂ 'ਚੋਂ ਕੱਢਿਆ। ਉਨ੍ਹਾਂ ਕਿਹਾ ਘਰ ਦੇ ਸਾਮਾਨ ਜਿਸ 'ਚ ਰਿਕਸ਼ਾ, ਸਾਈਕਲਾਂ, ਮੰਜੇ, ਬਿਸਤਰੇ, ਪੈਸੇ ਆਦਿ ਸਭ ਨੂੰ ਅੱਗ ਨੇ ਆਪਣੀ ਲਪੇਟ 'ਚ ਲੈ ਲਿਆ। ਝਗੀਆਂ ਵਿਚ ਰਹਿੰਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ। ਹੁਣ ਤਾਂ ਸਾਡੇ ਖਾਣ ਦੇ ਵੀ ਲਾਲੇ ਪੈ ਚੁੱਕੇ ਹਨ। ਇਸ ਦੌਰਾਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਭਰਾ ਵਰਿੰਦਰਜੀਤ ਸਿੰਘ ਹੀਰਾ ਭੁੱਲਰ ਨੇ 400 ਜਣਿਆਂ ਦਾ ਰਾਸ਼ਨ ਅਤੇ ਹੋਰ ਖਾਣ-ਪੀਣ ਦਾ ਸਾਮਾਨ ਦੇ ਕੇ ਰਾਹਤ ਦਿੱਤੀ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਬਲਾਸਟ ਨਾਲ ਕੰਬ ਗਿਆ ਪੂਰਾ ਸ਼ਹਿਰ, ਜਾਂਚ 'ਚ ਜੁਟੀ ਪੁਲਸ (ਵੀਡੀਓ)

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Shivani Bassan

This news is Content Editor Shivani Bassan