ਸਿੱਧੂ-ਮਜੀਠੀਆ ’ਤੇ ਅਰਵਿੰਦ ਕੇਜਰੀਵਾਲ ਦੇ ਸਿਆਸੀ ਹਮਲੇ, ਦੋਹਾਂ ਨੂੰ ਦੱਸਿਆ ਵੱਡੇ ਸਿਆਸੀ ਹਾਥੀ

01/30/2022 1:43:00 PM

ਅੰਮ੍ਰਿਤਸਰ (ਵੈੱਬ ਡੈਸਕ)— ਅੰਮ੍ਰਿਤਸਰ ਪੂਰਬੀ ਸੀਟ ਤੋਂ ਇਕ-ਦੂਜੇ ਖ਼ਿਲਾਫ਼ ਚੋਣਾਂ ਲੜ ਰਹੇ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ’ਤੇ ਅਰਵਿੰਦ ਕੇਜਰੀਵਾਲ ਨੇ ਵੱਡੇ ਸਿਆਸੀ ਹਮਲੇ ਬੋਲੇ ਹਨ। ਦੋਹਾਂ ਨੂੰ ਅਰਵਿੰਦ ਕੇਜਰੀਵਾਲ ਨੇ ਸਿਆਸੀ ਹਾਥੀ ਤੱਕ ਕਹਿ ਦਿੱਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੰਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ ਅਤੇ ਮਜੀਠੀਆ ਵਿਧਾਨ ਸਭਾ ਦੀਆਂ ਚੋਣਾਂ ਲੜ ਰਹੇ ਹਨ। ਇਕ-ਦੂਜੇ ਨੂੰ ਹਰਾਉਣ ਦੇ ਚੱਕਰ ’ਚ ਦੋਵੇਂ ਹੀ ਇਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹਨ।

ਉਨ੍ਹਾਂ ਕਿਹਾ ਕਿ ਇਸ ਵਿਚਾਲੇ ਤਾਂ ਜਨਤਾ ਦੇ ਮੁੱਦੇ ਦੱਬਦੇ ਜਾ ਰਹੇ ਹਨ। ਜਨਤਾ ਦੇ ਮੁੱਦਿਆਂ ਦੀ ਕੋਈ ਵੀ ਗੱਲ ਨਹੀਂ ਕਰ ਰਿਹਾ ਹੈ। ਦਿੱਗਜਾਂ ਦੀ ਲੜਾਈ ’ਚ ਲੋਕਾਂ ਦੇ ਮੁੱਦੇ ਪਿਛੜ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਵੱਡੇ ਸਿਆਸੀ ਹਾਥੀ ਹਨ, ਜਿਨ੍ਹਾਂ ਦੇ ਪੈਰਾਂ ਹੇਠਾਂ ਜਨਤਾ ਕੁਚਲ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਨਤਾ ਨੂੰ ਇਨ੍ਹਾਂ ਦੀ ਲੜਾਈ ਨਾਲ ਕੋਈ ਮਤਲਬ ਨਹੀਂ, ਜਨਤਾ ਨੂੰ ਤਾਂ ਸਿਰਫ਼ ਇਹੀ ਚਾਹੀਦਾ ਹੈ ਕਿ ਬਿਜਲੀ-ਪਾਣੀ ਆ ਜਾਵੇ, ਚੰਗੀ ਸਿੱਖਿਆ ਮਿਲ ਜਾਵੇ ਅਤੇ ਉਨ੍ਹਾਂ ਦੇ ਹਲਕੇ ਦੀਆਂ ਸੜਕਾਂ ਠੀਕ ਹੋ ਜਾਣ। 

ਇਹ ਵੀ ਪੜ੍ਹੋ: ਕੇਜਰੀਵਾਲ ਦਾ ਵੱਡਾ ਐਲਾਨ, ਸਰਕਾਰ ਬਣਨ ’ਤੇ ਪੰਜਾਬ ਦੇ ਸਰਕਾਰੀ ਦਫ਼ਤਰਾਂ ’ਚ ਨਹੀਂ ਲੱਗੇਗੀ CM ਦੀ ਤਸਵੀਰ

ਸਿੱਧੂ ’ਤੇ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਸਿੱਧੂ ਬਾਰੇ ਤਾਂ ਲੋਕ ਦੱਸਦੇ ਹਨ ਕਿ ਫ਼ੋਨ ਕਰੋ ਤਾਂ ਉਹ ਫ਼ੋਨ ਨਹੀਂ ਚੁੱਕਦੇ ਹਨ ਅਤੇ ਨਾ ਹੀ ਆਪਣੇ ਹਲਕੇ ਲਈ ਕੁਝ ਕੀਤਾ ਹੈ। ਉਥੇ ਹੀ ਮਜੀਠੀਆ ਸਿੱਧੂ ਨੂੰ ਇਸ ਸੀਟ ਤੋਂ ਹਰਾਉਣ ਦੀ ਗੱਲ ਕਰਦੇ ਹਨ ਪਰ ਜਨਤਾ ਦੇ ਮੁੱਦਿਆਂ ਦੀ ਕੋਈ ਗੱਲ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਸਾਡੀ ਉਮੀਦਵਾਰ ਡਾ. ਜੀਵਨ ਜੋਤ ਇਕ ਆਮ ਔਰਤ ਹੈ, ਜਿਸ ਕੋਲ ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਜਾਣਗੇ ਤਾਂ ਇਹ ਜ਼ਰੂਰ ਮਿਲੇਗੀ।  

ਇਹ ਵੀ ਪੜ੍ਹੋ: ਚੱਬੇਵਾਲ 'ਚ ਸ਼ਰਮਨਾਕ ਘਟਨਾ, ਕੁੜੀ ਨੂੰ ਨਸ਼ੇ ਵਾਲੀ ਚੀਜ਼ ਪਿਲਾ ਕੇ ਬਣਾਈ ਅਸ਼ਲੀਲ ਵੀਡੀਓ, ਫਿਰ ਕੀਤੀ ਵਾਇਰਲ

ਸਾਡੀ ਉਮੀਦਵਾਰ ਡਾ. ਜੀਵਨ ਇਕ ਔਰਤ ਹੋ ਕੇ ਘਰ-ਘਰ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੀਵਨ ਜੋਤ ਨੂੰ ਵਿਧਾਇਕ ਬਣਾਓਗੇ ਤਾਂ ਇਹ ਲੋਕਾਂ ਦੇ ਸੁੱਖ-ਦੁੱਖ ’ਚ ਕੰਮ ਆਵੇਗੀ। ਮਜੀਠੀਆ ਅਤੇ ਸਿੱਧੂ ਨੂੰ ਤਾਂ ਇਹੀ ਹੈ ਕਿ ਅਸੀਂ ਇਕ-ਦੂਜੇ ਨੂੰ ਸਿਰਫ਼ ਹਰਾਉਣਾ ਹੈ। ਇਨ੍ਹਾਂ ਨੂੰ ਜਨਤਾ ਦੇ ਮੁੱਦਿਆਂ ਦੀ ਕੋਈ ਪ੍ਰਵਾਹ ਨਹੀਂ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਵਾਰ ਜਨਤਾ ਇਕ ਬਟਨ ਦਬਾ ਕੇ ਜੀਵਨ ਜੋਤ ਨੂੰ ਜਿਤਾਉਣ ਅਤੇ ਜਨਤਾ ਵੱਲੋਂ ਦਬਾਇਆ ਗਿਆ ਇਕ ਬਟਨ ਹੀ ਸਿੱਧੂ ਅਤੇ ਮਜੀਠੀਆ ਨੂੰ ਹਰਾ ਦੇਵੇਗਾ। 

ਇਹ ਵੀ ਪੜ੍ਹੋ: CM ਚੰਨੀ ਦਾ 'ਆਪ' 'ਤੇ ਵੱਡਾ ਹਮਲਾ, ਕਿਹਾ-ਮੈਂ ਕੇਜਰੀਵਾਲ ਦਾ ਆਮ ਆਦਮੀ ਦਾ ਨਕਾਬ ਲਾਹ ਸੁੱਟਿਆ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri