ਹੁਣ ਕੋਈ ਵੀ ਆੜ੍ਹਤੀ ਫੈਕਟੀਸੀਅਸ ਪਰਚੇਜ ਨਹੀਂ ਪਾ ਸਕੇਗਾ, ਮੰਡੀ ਬੋਰਡ ਦਾ ਫਰਮਾਨ

10/08/2021 2:06:19 PM

ਗੁਰਦਾਸਪੁਰ (ਸਰਬਜੀਤ) - ਪੰਜਾਬ ਮੰਡੀ ਬੋਰਡ ਵੱਲੋਂ ਸੂਬੇ ਦੀਆਂ ਸਮੂਹ 143 ਮਾਰਕਿਟ ਕਮੇਟੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਬੰਧਤ ਮਾਰਕਿਟ ਕਮੇਟੀ ਦੇ ਸਕੱਤਰ ਸਮੁੱਚੇ ਕੱਚੇ ਆੜਤੀਆ ਨੂੰ ਨਿਰਦੇਸ਼ ਜਾਰੀ ਕਰਨ ਕਿ ਉਹ ਫਿਜੀਕਲ ਤੌਰ ’ਤੇ ਜਾ ਕੇ ਕਿਸਾਨਾਂ ਦੀ ਜ਼ਮੀਨ ਦਾ ਵੇਰਵਾ ਲੈਣ ਕਿ ਕਿੰਨੀ ਜ਼ਮੀਨ ਵਿੱਚ ਝੋਨੇ ਤੇ ਬਾਸਮਤੀ ਦੀ ਫ਼ਸਲ ਲੱਗੀ ਹੈ। ਉਸਦੀ ਮਿਣਤੀ ਅਨੁਸਾਰ ਝੋਨੇ ਦੀ ਖਰੀਦ ਕੀਤੀ ਜਾਵੇਗੀ। ਅਜਿਹਾ ਇਸ ਕਰਕੇ ਵੀ ਕੀਤਾ ਗਿਆ ਹੈ ਕਿ ਦੂਸਰੇ ਰਾਜਾਂ ਤੋਂ ਆਉਣ ਵਾਲਾ ਝੋਨਾ ਪੰਜਾਬ ਦੀ ਮੰਡੀਆਂ ਵਿੱਚ ਨਾ ਆ ਸਕੇ ਅਤੇ ਕੋਈ ਵੀ ਆੜਤੀ ਫੈਕਟੀਸੀਅਸ ਪਰਚੇਜ ਨਾ ਪਾ ਸਕੇ।

ਪੜ੍ਹੋ ਇਹ ਵੀ ਖ਼ਬਰ - ਪਤਨੀ ਦੇ ਕਾਰਨਾਮਿਆਂ ਤੋਂ ਦੁਖੀ 'ਆਪ' ਆਗੂ ਦੀ ਮੰਤਰੀ ਰੰਧਾਵਾ ਨੂੰ ਚਿਤਾਵਨੀ, ਕਾਰਵਾਈ ਨਾ ਹੋਈ ਤਾਂ ਕਰਾਂਗਾ ਆਤਮਦਾਹ

ਅਜਿਹਾ ਹੋਣ ਨਾਲ ਜਿੱਥੇ ਮਾਰਕਿਟ ਫੀਸ ਵਿੱਚ ਵਾਧਾ ਹੋਵੇਗਾ, ਉਥੇ ਪਰਚੇਜ ਵੀ ਨਵੀਂ ਨੀਤੀ ਤਹਿਤ ਕੀਤੀ ਜਾਵੇਗੀ ਤਾਂ ਜੋ ਸਹੀ ਕਿਸਾਨ ਦੇ ਖਾਤੇ ਵਿੱਚ ਹੀ ਪੰਜਾਬ ਸਰਕਾਰ ਵੱਲੋਂ ਵੇਚੀ ਹੋਈ ਜਿਨਸ ਦੀ ਰਕਮ ਅਦਾ ਕੀਤੀ ਜਾਵੇ। ਇਹ ਹੁਕਮ ਤੁਰੰਤ ਲਾਗੂ ਹੁੰਦੇ ਹਨ। ਇਨਾਂ ਦੀ ਇੰਨ-ਬਿੰਨ ਪਾਲਣਾ ਕਰਨਾ ਸੂਬੇ ਦੇ ਸਮੂਹ ਸਕੱਤਰ ਮਾਰਕਿਟ ਕਮੇਟੀਆਂ ਦੀ ਜ਼ਿੰਮੇਵਾਰੀ ਹੋਵੇਗੀ।

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਵੱਡੀ ਵਾਰਦਾਤ: ਸ਼ਰਾਬੀ ਪਿਓ ਨੇ ਤਲਵਾਰ ਨਾਲ ਵੱਢ ਦਿੱਤਾ ਪੁੱਤਰ, ਹੈਰਾਨ ਕਰ ਦੇਵੇਗੀ ਵਜ੍ਹਾ

rajwinder kaur

This news is Content Editor rajwinder kaur