ਡੇਰਾ ਬਾਬਾ ਨਾਨਕ ਨੇੜੇ ਨਿੱਜੀ ਸਕੂਲ ਦੀ ਬੱਸ ਪਲਟੀ, ਕਰੀਬ 12 ਬੱਚੇ ਜ਼ਖ਼ਮੀ, 2 ਦੀ ਹਾਲਤ ਗੰਭੀਰ

09/17/2023 12:20:25 PM

ਬਟਾਲਾ/ਡੇਰਾ ਬਾਬਾ ਨਾਨਕ (ਬੇਰੀ, ਜ.ਬ.,ਯੋਗੀ, ਅਸ਼ਵਨੀ)- ਬੀਤੇ ਦਿਨ ਡੇਰਾ ਬਾਬਾ ਨਾਨਕ ਵਿਚ ਨਿੱਜੀ ਸਕੂਲ ਦੀ ਬੱਸ ਪਲਟਣ ਨਾਲ ਕਰੀਬ 12 ਬੱਚੇ ਜ਼ਖ਼ਮੀ ਹੋ ਗਏ ਹਨ, ਜਦ ਕਿ ਦੋ ਬੱਚਿਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ ਹੈ। ਰਸਤੇ ਵਿਚ ਲੰਘ ਰਹੇ ਰਾਹਗੀਰਾਂ ਵਲੋਂ ਸਕੂਲ ਬੱਸ ਦੇ ਅਗਲੇ ਅਤੇ ਪਿਛਲੇ ਸ਼ੀਸ਼ੇ ਤੋੜ ਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰਾ ਬਾਬਾ ਨਾਨਕ ਦੇ ਇਕ ਨਿੱਜੀ ਹਸਪਤਾਲ ਦੇ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ਵਿਚ ਬੱਸ ਪਲਟਣ ਨਾਲ ਜ਼ਖ਼ਮੀ ਹੋਏ ਕਰੀਬ 12 ਬੱਚੇ ਸਕੂਲ ਮੈਨੇਜਮੈਂਟ ਵੱਲੋਂ ਦਾਖ਼ਲ ਕਰਵਾਏ ਗਏ ਸਨ, ਜਿਨ੍ਹਾਂ ਵਿਚੋਂ ਦੋ ਬੱਚਿਆਂ ਦੀ ਹਾਲਤ ਨੂੰ ਗੰਭੀਰ ਹੁੰਦਿਆਂ ਦੇਖ ਉਨ੍ਹਾਂ ਨੂੰ ਬਟਾਲਾ ਸਿਵਲ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਹੈ ਜਦ ਕਿ ਬਾਕੀ ਰਹਿੰਦੇ ਬੱਚਿਆਂ ਨੂੰ ਫ਼ਸਟ ਏਡ ਦੇ ਕੇ ਉਨ੍ਹਾਂ ਨੂੰ ਆਪਣੇ ਘਰਾਂ ਨੂੰ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ-  ਪੰਜਾਬ ਦੇ ਕਾਰੋਬਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਪੰਜਾਬ 'ਚ ਵਾਪਸ ਆਈਆਂ 450 ਇੰਡਸਟਰੀਆਂ

ਇਸ ਮੌਕੇ ਪੀੜਤ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਕੁਲਵੰਤ ਕੌਰ, ਹਰਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਇਹ ਸਕੂਲ ਬੱਸ ਪਿੰਡ ਮੰਗੀਆ, ਧਰਮਕੋਟ ਰੰਧਾਵਾ, ਪੱਲੇ ਨੰਗਲ, ਵੈਰੋਕੇ ਆਦਿ ਪਿੰਡਾਂ ਵਿਚੋਂ ਕਰੀਬ 42 ਬੱਚੇ ਹਰ ਰੋਜ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਛੱਡ ਕੇ ਜਾਂਦੀ ਸੀ। ਉਨ੍ਹਾਂ ਕਿਹਾ ਕਿ ਜੋ ਹਾਦਸਾ ਹੋਇਆ ਹੈ, ਉਹ ਬਸ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਬੱਸ ਡਰਾਈਵਰ ਦੀ ਸਕੂਲ ਮੈਨੇਜਮੈਂਟ ਨੂੰ ਕਈ ਵਾਰ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਜੇ ਸਕੂਲ ਮੈਨੇਜਮੈਂਟ ਨੇ ਬੱਚਿਆਂ ਦੇ ਮਾਤਾ-ਪਿਤਾ ਦੀਆਂ ਸ਼ਿਕਾਇਤਾਂ ’ਤੇ ਗੌਰ ਕੀਤਾ ਹੁੰਦਾ ਤਾਂ ਅੱਜ ਇਹ ਹਾਦਸਾ ਨਹੀਂ ਵਾਪਰਣਾ ਸੀ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜ਼ਖਮੀ ਹਾਲਤ ਵਿਚ ਜ਼ੇਰੇ ਇਲਾਜ ਛੋਟੀ ਬੱਚੀ ਨੇ ਦੱਸਿਆ ਕਿ ਜਦ ਇਹ ਹਾਦਸਾ ਵਾਪਰਿਆ, ਉਸ ਸਮੇਂ ਡਰਾਇਵਰ ਮੋਬਾਇਲ ਚਲਾ ਰਿਹਾ ਸੀ ਤੇ ਇਕ ਦਮ ਗੱਡੀ ਦਾ ਸੰਤੁਲਨ ਵਿਗੜਨ ਨਾਲ ਇਹ ਬਣ ਰਹੇ ਹਾਈਵੇ ’ਤੇ ਪਲਟ ਗਈ।

ਇਹ ਵੀ ਪੜ੍ਹੋ- ਪਾਕਿ 'ਚ ਬੈਠੇ ਪ੍ਰੇਮੀ ਨਾਲ ਮਿਲ ਰਚੀ ਸਾਜ਼ਿਸ਼, ਕੁੜੀ ਨੇ ਆਪਣੀ ਤੇ ਭੂਆ ਦੀ ਅਸ਼ਲੀਲ ਫੋਟੋ ਕੀਤੀ ਵਾਇਰਲ

ਕੀ ਕਹਿੰਦੇ ਹਨ ਸਕੂਲ ਦੇ ਪ੍ਰਿੰਸੀਪਲ?

ਉਕਤ ਮਾਮਲੇ ਸੰਬੰਧੀ ਜਦ ਨਿੱਜੀ ਸਕੂਲ ਦੀ ਪ੍ਰਿੰਸੀਪਲ ਰਜਨੀ ਬਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਸੀ ਕਿ ਸਾਡੇ ਸਕੂਲ ਦੀ ਬੱਸ ਸਕੂਲ ਦੇ ਨੇੜੇ ਬਣ ਰਹੇ ਨੈਸ਼ਨਲ ਹਾਈਵੇ ’ਤੇ ਪਲਟੀ ਹੈ, ਜਿਸ ਤੋਂ ਬਾਅਦ ਸਾਡੇ ਵੱਲੋਂ ਤੁਰੰਤ ਬੱਚਿਆਂ ਨੂੰ ਫਸਟ ਏਡ ਲਈ ਡੇਰਾ ਬਾਬਾ ਨਾਨਕ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਜਿਹੜੇ ਬੱਚੇ ਗੰਭੀਰ ਜ਼ਖ਼ਮੀ ਹੋਏ ਸਨ, ਉਨ੍ਹਾਂ ਨੂੰ ਸਕੂਲ ਮੈਨੇਜਮੈਂਟ ਵਲੋਂ ਬਟਾਲੇ ਇਲਾਜ ਲਈ ਭੇਜਿਆ ਗਿਆ ਹੈ। ਜਦੋਂ ਪੱਤਰਕਾਰਾਂ ਵੱਲੋਂ ਬੱਚਿਆਂ ਦੇ ਮਾਤਾ-ਪਿਤਾ ਵੱਲੋਂ ਡਰਾਈਵਰ ਦੇ ਸਬੰਧ ਵਿਚ ਦਿੱਤੀਆਂ ਸ਼ਿਕਾਇਤਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅੱਜ ਤੱਕ ਕੋਈ ਲਿਖਤੀ ਸ਼ਿਕਾਇਤ ਸਾਨੂੰ ਨਹੀਂ ਪਹੁੰਚੀ। ਹੈਲਪਰ ਰੱਖਣ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਅੱਗੇ ਤੋਂ ਇਸ ਗੱਲ ਦਾ ਖ਼ਿਆਲ ਜ਼ਰੂਰ ਰੱਖਣਗੇ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਦੀ ਜਾਂਚ ਜਾਵੇਗੀ ਅਤੇ ਜੇਕਰ ਡਰਾਈਵਰ ਦੀ ਗਲਤੀ ਪਾਈ ਗਈ ਤਾਂ ਉਸ ਉੱਪਰ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ-  ਬਾਕਸਿੰਗ ਖਿਡਾਰਨ ਨਾਲ ਸਰੀਰਕ ਸੰਬੰਧ ਬਣਾਉਣ ਮਗਰੋਂ ਕਰਵਾ 'ਤਾ ਗਰਭਪਾਤ, ਕੁੜੀ ਨੇ ਚੁੱਕਿਆ ਖ਼ੌਫ਼ਨਾਕ ਕਦਮ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan