ਪਾਕਿਸਤਾਨ ਤੋਂ ਰਿਹਾਅ ਹੋ ਕੇ ਆਏ 60 ਕੈਦੀ, ਸੁਣਾਈ ਹੱਡਬੀਤੀ (ਵੀਡੀਓ)

04/30/2019 5:47:02 PM

ਅੰਮ੍ਰਿਤਸਰ (ਸੁਮਿਤ ਖੰਨਾ, ਨੀਰਜ)—ਪਾਕਿਸਤਾਨ ਦੀਆਂ ਜੇਲਾਂ 'ਚ ਬੰਦ ਕਰੀਬ 60 ਭਾਰਤੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਹ ਭਾਰਤੀ ਕੈਦੀ ਪਾਕਿਸਤਾਨ ਤੋਂ ਵਾਹਘਾ ਬਾਰਡਰ ਰਾਹੀਂ ਭਾਰਤ 'ਚ ਦਾਖਲ ਹੋਏ ਸਨ। ਰਿਹਾਅ ਹੋਏ ਕੈਦੀਆਂ 'ਚੋਂ 55 ਮਛੇਰੇ ਹਨ ਤੇ 5 ਆਮ ਨਾਗਰਿਕ, ਜੋ ਗਲਤੀ ਨਾਲ ਸਰਹੱਦ ਪਾਰ ਕਰ ਪਾਕਿਸਤਾਨ ਚਲੇ ਗਏ ਸਨ।  ਜਾਣਕਾਰੀ ਮੁਤਾਬਕ ਵਤਨ ਪਰਤੇ ਇਨ੍ਹਾਂ ਕੈਦੀਆਂ ਦੇ ਚਿਹਰੇ 'ਤੇ ਖੁਸ਼ੀ ਵੇਖਣ ਨੂੰ ਮਿਲੀ, ਉਥੇ ਹੀ ਜੁਬਾਨ 'ਤੇ ਪਾਕਿਸਤਾਨ ਦੀ ਜੇਲ 'ਚ ਹੋਏ ਜੁਲਮਾਂ ਦੀ ਦਾਸਤਾਨ ਸੀ।

ਦੱਸ ਦੇਈਏ ਕਿ ਅਜੇ ਕੁਝ ਦਿਨ ਪਹਿਲਾਂ ਹੀ ਪਾਕਿਸਤਾਨ ਨੇ 100 ਮਛੇਰਿਆਂ ਨੂੰ ਵੀ ਰਿਹਾਅ ਕੀਤਾ ਸੀ ।

Shyna

This news is Content Editor Shyna