ਸ਼ਿਵ ਮੰਦਰ ਸੁੱਕਾ ਤਾਲਾਬ ਵਿਖੇ ਕੀਤੀ ਜਾਵੇਗੀ ਭਗਵਾਨ ਸ਼ਨੀਦੇਵ ਦੀਆਂ ਮੂਰਤੀਆਂ ਦੀ ਸਥਾਪਨਾ

06/20/2020 12:38:34 PM

ਅੰਮ੍ਰਿਤਸਰ (ਅਨਜਾਣ) : ਸ਼ਿਵ ਮੰਦਰ ਸੁੱਕਾ ਤਾਲਾਬ ਵਿਖੇ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ ਦੀ ਅਗਵਾਈ 'ਚ ਮੰਦਿਰ ਕਮੇਟੀ ਅਤੇ ਇਲਾਕਾ ਨਿਵਾਸੀਆਂ ਦੀ ਹਾਜ਼ਰੀ 'ਚ ਹੰਗਾਮੀ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਸ਼ਿਵ ਮੰਦਿਰ ਸੁੱਕਾ ਤਾਲਾਬ ਵਿਖੇ ਸ਼ਨੀ ਨਵ-ਗ੍ਰਹਿ ਵਿਸ਼ਾਲ ਨਵ-ਮੰਦਰ ਦੀ ਕਾਰ ਸੇਵਾ ਜੋ ਸੰਪੂਰਨ ਹੋਣ ਜਾ ਰਹੀ ਹੈ 'ਚ ਭਗਵਾਨ ਸ਼ਨੀਦੇਵ ਜੀ ਦੀਆਂ ਮੂਰਤੀਆਂ ਜੈ ਪੁਰ ਤੋਂ ਲਿਆ ਕੇ ਸਥਾਪਿਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਮੰਦਰ ਕਮੇਟੀ ਵਲੋਂ ਕੁਝ ਕੌਂਸਲਰਾਂ ਜੋ ਕਿ ਮੰਦਰ ਦੇ ਪ੍ਰਧਾਨ ਬਲਵਿੰਦਰ ਸਿੰਘ ਬਿੱਲਾ ਖਿਲਾਫ਼ ਕੂੜ ਪ੍ਰਚਾਰ ਕਰ ਰਹੇ ਸਨ ਨੂੰ ਮੰਦਰ ਕਮੇਟੀ ਤੇ ਇਲਾਕਾ ਨਿਵਾਸੀ ਸ਼ਰਧਾਲੂਆਂ ਵਲੋਂ ਤਾੜਨਾ ਕੀਤੀ ਗਈ ਕਿ ਉਹ ਬਲਵਿੰਦਰ ਸਿੰਘ ਬਿੱਲਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੰਦਰ ਕਮੇਟੀ ਨੇ ਕਿਹਾ ਕਿ ਬਲਵਿੰਦਰ ਸਿੰਘ ਬਿੱਲਾ ਦੀ ਪ੍ਰਧਾਨਗੀ ਹੇਠ ਇਸ ਮੰਦਰ ਦਾ ਨਵ-ਨਿਰਮਾਣ ਕੀਤਾ ਗਿਆ ਹੈ। ਕਾਫ਼ੀ ਸਮੇਂ ਤੋਂ ਮੰਦਿਰ ਦੇ ਤਾਲਾਬ ਦੀ ਸੇਵਾ ਬਾਰੇ ਵੀ ਕਮੇਟੀ ਵਲੋਂ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਜਾ ਰਹੀ ਹੈ। ਪਰ ਕੁਝ ਸ਼ਰਾਰਤੀ ਅਨਸਰ ਇਹ ਕਹਿ ਰਹੇ ਹਨ ਕਿ ਬਲਵਿੰਦਰ ਸਿੰਘ ਬਿੱਲਾ ਨੂੰ ਹਟਾ ਦਿੱਤਾ ਜਾਵੇ 'ਤੇ ਅਸੀਂ ਸਰੋਵਰ ਦੀ ਕਾਰਸੇਵਾ ਕਰਵਾ ਦੇਵਾਂਗੇ। ਇਹ ਉਹੋ ਸਖ਼ਸ਼ ਹਨ ਜੋ ਸਰੋਵਰ ਦੀ ਕਾਰਸੇਵਾ 'ਚ ਲੰਬੇ ਸਮੇਂ ਤੋਂ ਅੜਿੱਕਾ ਬਣਦੇ ਆ ਰਹੇ ਨੇ। 

ਇਹ ਵੀ ਪੜ੍ਹੋਂ : ਅੰਮ੍ਰਿਤ ਵੇਲੇ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਅੰਦਰ ਨਾਮੁ ਬਾਣੀ ਨਾਲ ਜੁੜੀਆਂ

ਮੰਦਰ ਕਮੇਟੀ ਤੇ ਸ਼ਰਧਾਲੂਆਂ ਨੇ ਕਿਹਾ ਕਿ ਮੰਦਰ ਦਾ ਨਵ-ਨਿਰਮਾਣ ਬਲਵਿੰਦਰ ਸਿੰਘ ਬਿੱਲਾ ਨੇ ਹੀ ਕੀਤਾ ਹੈ ਤੇ ਉਹ ਹੀ ਸਰੋਵਰ ਦੀ ਕਾਰਸੇਵਾ ਕਰਵਾਉਣਗੇ। ਉਨ੍ਹਾਂ ਉਕਤ ਵਿਅਕਤੀਆਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਉਹ ਆਪਣੀ ਸਿਆਸਤ ਦੀ ਆੜ 'ਚ ਹਿੰਦੂ ਸਿੱਖ ਭਾਈਚਾਰੇ ਨੂੰ ਆਪਸ 'ਚ ਲੜਾਉਣ ਤੋਂ ਬਾਜ ਆਉਣ। ਸ਼ਿਵ ਮੰਦਰ ਸੁੱਕਾ ਤਾਲਾਬ ਹਿੰਦੂ ਸਿੱਖ ਏਕਤਾ ਦਾ ਸਬੂਤ ਹੈ। ਇਸ ਮੌਕੇ ਸ਼ਾਮ ਲਾਲ, ਸਾਬਕਾ ਪ੍ਰਧਾਨ ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ ਗੋਲਡੀ, ਸੁਰਿੰਦਰ ਕੁਮਾਰ ਬੇਕਰੀ ਵਾਲੇ, ਪੂਰਨ ਸਿੰਘ ਆਸ਼ਟ, ਦਪਿੰਦਰ ਸਿੰਘ, ਅਜੀਤ ਸਿੰਘ ਅਤੇ ਵਿੱਕੀ ਆਦਿ ਹਾਜ਼ਰ ਸਨ। 

Baljeet Kaur

This news is Content Editor Baljeet Kaur