ਖਬਰ ਦਾ ਅਸਰ, ਪ੍ਰਸ਼ਾਸਨ ਵਲੋਂ ਹਟਾਇਆ ਗਿਆ ਹਾਦਸੇ ਨੂੰ ਸੱਦਾ ਦੇ ਰਿਹਾ ਟਰੱਕ

01/10/2019 9:56:02 PM

ਝਬਾਲ/ਬੀੜ ਸਾਹਿਬ, (ਲਾਲੂਘੁੰਮਣ, ਬਖਤਾਵਰ)— 'ਜਗ ਬਾਣੀ' ਵਲੋਂ ਸੜਕ ਵਿਚਾਲੇ ਖੜੇ ਹਾਦਸਾਗ੍ਰਸ਼ਤ ਟੱਕਰ ਨੂੰ ਹਟਾਏ ਜਾਣ ਸਬੰਧੀ ਬੀਤੇ ਦਿਨੀਂ ਚੁੱਕੇ ਗਏ ਮੁੱਦੇ ਉਪਰੰਤ ਆਖਿਰ ਸਥਾਨਕ ਪੁਲਸ ਨੇ ਉਕਤ ਟਰੱਕ ਨੂੰ ਸੜਕ ਵਿਚਕਾਰੋਂ ਹਟਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਉਕਤ ਓਵਰਲੋਡ ਟਰੱਕ ਜਿਸ ਨਾਲ ਇਕ ਕਾਰ ਦੀ ਟੱਕਰ ਹੋ ਜਾਣ ਕਰਕੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਬੇਸ਼ੱਕ ਪੁਲਸ ਵੱਲੋਂ ਹਾਦਸ਼ਾਗ੍ਰਸ਼ਤ ਕਾਰ ਨੂੰ ਤਾਂ ਘਟਨਾ ਸਥਾਨ ਤੋਂ ਹਟਾਉਦਿਆਂ ਥਾਣੇ ਆਪਣੇ ਕਬਜ਼ੇ ਹੇਠ ਲੈ ਲਿਆ ਗਿਆ ਸੀ ਪਰ ਫੱਕ ਨਾਲ ਲੱਦਿਆ ਉਕਤ ਓਵਰਲੋਡ ਟਰੱਕ ਸੜਕ ਦੇ ਵਿਚਕਾਰ ਹੀ ਖੜਾ ਸੀ, ਜਿਸ ਨਾਲ ਹੋਰ ਕਈ ਭਿਆਨਕ ਹਾਦਸੇ ਵਾਪਰਣ ਦਾ ਡਰ ਬਣਿਆ ਹੋਇਆ ਸੀ। 24 ਘੰਟੇ ਚੱਲਣ ਵਾਲੇ ਅੰਮ੍ਰਿਤਸਰ, ਖੇਮਕਰਨ ਕੌਂਮੀ ਸ਼ਾਹ ਮਾਰਗ ਤੋਂ ਉਕਤ ਟਰੱਕ ਨੂੰ ਹਟਾਉਣ ਲਈ 'ਜਗ ਬਾਣੀ' ਵੱਲੋਂ ਬੀਤੀ 9 ਜਨਵਰੀ ਨੂੰ ਪ੍ਰਮੁੱਖਤਾ ਨਾਲ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ। ਉਕਤ ਟਰੱਕ ਦੇ ਲਾਗੋਂ ਦੀ ਦਿਨ-ਰਾਤ 24 ਘੰਟੇ ਕਈ ਛੋਟੇ-ਵੱਡੇ ਵਹੀਕਲ ਲੰਘਦੇ ਰਹੇ ਅਤੇ ਲੋਕਾਂ ਨੂੰ ਖਦਸਾ ਬਣਿਆ ਹੋਇਆ ਸੀ ਕਿ ਪਿੱਛਲੇ ਟਾਇਰਾਂ ਦੇ ਸਹਾਰੇ ਖੜੇ ਓਵਰਲੋਡ ਉਕਤ ਬੇਸਹਾਰਾ ਟਰੱਕ ਕਾਰਨ ਕੋਈ ਹੋਰ ਵੱਡਾ ਹਾਦਸਾ ਨਾ ਵਾਪਰ ਜਾਵੇ। ਹਾਦਸੇ ਦੇ ਮਾਮਲੇ ਦੀ ਤਫਤੀਸ਼ ਕਰ ਰਹੇ ਏ. ਐੱਸ. ਆਈ. ਸੁਰਿੰਦਰ ਸਿੰਘ ਸੇਰੋਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਜੇ. ਸੀ. ਬੀ. ਮਸੀਨ ਦੀ ਮਦਦ ਨਾਲ ਉਕਤ ਟਰੱਕ ਨੂੰ ਸੜਕ ਤੋਂ ਹਟਾ ਕਿ ਸਾਇਡ 'ਤੇ ਖੜਾ ਕਰ ਦਿੱਤਾ ਗਿਆ ਹੈ।