ਗਰੀਬ ਦੀ ਕੁੱਲੀ ਨੂੰ ਲੱਗੀ ਅੱਗ, ਦੋ ਬੱਕਰੀਆਂ ਮਰੀਆਂ

01/13/2019 3:39:02 AM

ਤਰਨਤਾਰਨ,  (ਵਾਲੀਆ)-  ਪਿੰਡ ਸ਼ੇਖ ਚੱਕ ਦੇ ਸਾਂਸੀ ਬਰਾਦਰੀ ਦੇ ਸ਼ਿੰਗਾਰਾ ਸਿੰਘ ਦੀ ਕੁੱਲੀ ਨੂੰ ਅਚਾਨਕ ਲੱਗੀ ਅੱਗ ਨੇ ਸਾਰੇ ਘਰ ਨੂੰ ਸਾਡ਼ ਕੇ ਸੁਆਹ ਕਰ ਦਿੱਤਾ। ਘਰ (ਛੰਨ) ’ਚ ਬੱਝੀਆਂ ਗਾਵਾਂ, ਬੱਕਰੀਆਂ ਬੁਰੀ ਤਰ੍ਹਾਂ ਝੁਲਸ ਗਈਆਂ ਹਨ, ਜਿਸ ਕਾਰਨ ਦੋ ਬੱਕਰੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਪਸ਼ੂਆਂ ’ਚੋਂ ਬਹੁਤੇ ਸੂਣ ਵਾਲੇ ਦੱਸੇ ਜਾਂਦੇ ਹਨ। ਗਰੀਬ ਪਰਿਵਾਰ ਦਾ ਕਰੀਬ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਸਰਕਾਰ  ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।