ਚੰਡੀਗਡ਼੍ਹ ਦੀ ਸ਼ਰਾਬ ਦੀਅਾਂ 500 ਪੇਟੀਅਾਂ ਬਰਾਮਦ

12/17/2018 4:08:07 AM

ਅੰਮ੍ਰਿਤਸਰ,   (ਇੰਦਰਜੀਤ)-  ਜ਼ਿਲਾ ਆਬਕਾਰੀ ਵਿਭਾਗ ਨੇ ਅੰਮ੍ਰਿਤਸਰ ਦੇ ਛੇਹਰਟਾ ਖੇਤਰ ’ਚ ਇਕ ਬੰਦ ਕੋਠੀ ’ਚੋਂ 500 ਪੇਟੀਅਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਸਮੱਗਲਿੰਗ ਜ਼ਰੀਏ ਸ਼ਰਾਬ ਦੀ ਖੇਪ ਅਰੁਣਾਚਲ ਪ੍ਰਦੇਸ਼ ਨੂੰ ਜਾਣ ਵਾਲੀ ਸੀ, ਜਦੋਂ ਕਿ ਐਕਸਾਈਜ਼ ਵਿਭਾਗ ਦੇ ਜ਼ਿਲਾ ਅਧਿਕਾਰੀ ਮੇਜਰ ਸੁਖਜੀਤ ਸਿੰਘ ਚਾਹਲ ਨੇ ਬਲ ਸਮੇਤ ਛਾਪੇਮਾਰੀ ਕਰ ਕੇ ਸਮੱਗਲਿੰਗ ਦੀ ਇਸ ਯੋਜਨਾ ਨੂੰ ਨਾਕਾਮ ਕਰ ਦਿੱਤਾ। 
ਜਾਣਕਾਰੀ ਮੁਤਾਬਕ ਸਟੇਟ ਐਕਸਾਈਜ਼ ਡਾਇਰੈਕਟਰ ਗੁਰਤੇਜ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਇਕ ਗਿਰੋਹ ਦੇ ਲੋਕ ਅੰਮ੍ਰਿਤਸਰ ਦੇ ਪੱਛਮ ਵਾਲਾ ਖੇਤਰ ’ਚ ਸ਼ਰਾਬ ਦੀ ਵੱਡੀ ਸਮੱਗਲਿੰਗ ਨੂੰ ਅੰਜਾਮ ਦੇ ਰਹੇ ਹਨ। ਇਸ ਵਿਚ ਚੰਡੀਗਡ਼੍ਹ ਤੋਂ ਬਣੀ ਸ਼ਰਾਬ ਨੂੰ ਅੰਮ੍ਰਿਤਸਰ ਤੋਂ ਲੈ ਕੇ ਅਰੁਣਾਚਲ ਪ੍ਰਦੇਸ਼ ਤੋਂ ਇਲਾਵਾ ਹੋਰ ਸੁੂਬਿਆਂ ਵਿਚ ਵੀ ਭੇਜਿਆ ਜਾ ਰਿਹਾ ਹੈ, ਜਿਸ ਨਾਲ ਸਰਕਾਰ ਦੇ ਰੈਵੀਨਿਊ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਵਿਸ਼ੇਸ਼ ਗੁਪਤ ਸੂਚਨਾ ਅਨੁਸਾਰ ਸਟੇਟ ਡਾਇਰੈਕਟਰ ਐਕਸਾਈਜ਼ ਗੁਰਤੇਜ ਸਿੰਘ ਨੇ ਅੰਮ੍ਰਿਤਸਰ ਦੇ ਜ਼ਿਲਾ ਆਬਕਾਰੀ ਅਧਿਕਾਰੀ ਮੇਜਰ ਸੁਖਜੀਤ ਸਿੰਘ ਚਾਹਲ ਨੂੰ ਇਸ ਸਬੰਧੀ ਕਾਰਵਾਈ ਕਰਨ  ਦੇ ਨਿਰਦੇਸ਼ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਦੀ ਰਾਤ ਨੂੰ ਹੀ ਮੇਜਰ ਚਾਹਲ ਨੂੰ ਸੂਚਨਾ ਮਿਲੀ ਸੀ ਕਿ ਛੇਹਰਟਾ ਖੇਤਰ ਦੇ ਨਿਊ ਮਾਡਲ ਟਾਊੁਨ ’ਚ ਇਕ ਬੰਦ ਕੋਠੀ ਵਿਚ ਸ਼ਰਾਬ ਦੀ ਵੱਡੀ ਖੇਪ ਹੈ, ਜਿਸ ’ਤੇ ਮੇਜਰ ਚਾਹਲ ਨੇ ਪੂਰੀ ਟੀਮ ਨੂੰ ਗਠਿਤ ਕਰ ਕੇ ਜਿਸ ਵਿਚ ਇੰਸਪੈਕਟਰ ਅਮਨਵੀਰ ਸਿੰਘ, ਗੁਰਦੀਪ ਸਿੰਘ ਤੇ ਸੁਰਜੀਤ ਸਿੰਘ ਨਾਲ ਵੱਡੀ ਗਿਣਤੀ ਵਿਚ ਸੁਰੱਖਿਆ ਦੇ ਜਵਾਨ ਸ਼ਾਮਿਲ ਸਨ। ਪੂਰੇ ਖੇਤਰ ਨੂੰ ਸ਼ਨੀਵਾਰ ਰਾਤ ਨੂੰ ਹੀ ਘੇਰਾ ਪਾ ਦਿੱਤਾ। ਐਤਵਾਰ ਨੂੰ ਇਸ ਪੂਰੇ ਆਪ੍ਰੇਸ਼ਨ ਨੂੰ ਅੰਜਾਮ ਦਿੰਦਿਅਾਂ ਨਿਊ ਮਾਡਲ ਟਾਊੁਨ ਛੇਹਰਟਾ ਸਥਿਤ ਕੋਠੀ ਨੂੰ ਘੇਰ ਲਿਆ ਪਰ ਕੋਠੀ ਬੰਦ ਹੋਣ ਕਾਰਨ ਵਿਭਾਗ ਕਾਰਵਾਈ ਨਹੀਂ ਕਰ ਰਿਹਾ ਸੀ। ਇਸ ਦੌਰਾਨ ਐਕਸਾਈਜ਼ ਟੀਮ ਨੇ ਖੇਤਰ ਦੇ ਮੋਹਤਬਰ ਲੋਕਾਂ ਨੂੰ ਇਕੱਠਾ ਕਰ ਕੇ ਕੋਠੀ ਦੇ ਤਾਲੇ ਖੁੱਲ੍ਹਵਾਏ ਤੇ ਅੰਦਰ ਪਈ 500 ਪੇਟੀਅਾਂ ਸ਼ਰਾਬ ਨੂੰ ਕਬਜ਼ੇ ਵਿਚ ਲਿਆ।     ਇਸ ਸਬੰਧੀ ਜਾਣਕਾਰੀ ਦਿੰਦਿਅਾਂ ਜ਼ਿਲਾ ਆਬਕਾਰੀ ਅਧਿਕਾਰੀ ਮੇਜਰ ਚਾਹਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸ਼ਰਾਬ ਚੰਡੀਗਡ਼੍ਹ ਦੀ ਐੱਨ. ਵੀ. ਡਿਸਟਿਲਰੀ ਵਿਚ ਬਣਾਈ ਗਈ ਹੈ, ਜਿਸ ਵਿਚ ਬਰਾਮਦ ਹੋਈ ਇਸ ਖੇਪ ਨੂੰ ਅਰੁਣਾਚਲ ਪ੍ਰਦੇਸ਼ ਭੇਜੇ ਜਾਣ ਦੀ ਯੋਜਨਾ ਸੀ, ਜੇਕਰ ਇਸ ਅਾਪ੍ਰੇਸ਼ਨ ਵਿਚ ਥੋਡ਼੍ਹੀ ਦੇਰ ਹੋ ਜਾਂਦੀ ਤਾਂ ਇਸ ਨੂੰ ਬਾਹਰ ਭੇਜ ਦਿੱਤਾ ਜਾਣਾ ਤੈਅ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਇਮਾਰਤ ਦੇ ਮਾਲਕ ਤੋਂ ਪੁੱਛਿਆ ਗਿਆ ਹੈ ਪਰ ਉਹ ਕੋਈ ਠੀਕ ਜਵਾਬ ਨਹੀਂ ਦੇ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕੋਠੀ ਉਨ੍ਹਾਂ ਕਿਰਾਏ ’ਤੇ ਦਿੱਤੀ ਹੋਈ ਸੀ, ਜਦੋਂ ਕਿ ਇਸ ਕੋਠੀ ’ਤੇ ਕਾਬਜ਼ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਰਾਮਦ ਕੀਤੀ ਗਈ ਸ਼ਰਾਬ ਦੀ ਦਸਤਾਵੇਜ਼ੀ ਕਾਰਵਾਈ ਉਪਰੰਤ ਇਸ ਨੂੰ ਸਬੰਧਤ ਪੁਲਸ ਦੇ ਹਵਾਲੇ ਕਰ ਦਿੱਤਾ ਜਾਵੇਗਾ ਤੇ ਦੋਸ਼ੀ ਵਿਅਕਤੀਆਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ।