3 ਚਾਲੂ ਭੱਠੀਆਂ ਤੇ 55,500 ਮਿ.ਲੀ ਨਾਜਾਇਜ਼ ਸ਼ਰਾਬ ਸਮੇਤ 3 ਦੋਸ਼ੀ ਕਾਬੂ, 1 ਫਰਾਰ

05/08/2022 12:16:20 PM

ਧਾਰੀਵਾਲ  (ਜਵਾਹਰ) : ਥਾਣਾ ਧਾਰੀਵਾਲ ਦੀ ਪੁਲਸ ਨੇ ਤਿੰਨ ਚਾਲੂ ਭੱਠੀਆਂ, 55,500 ਮਿ.ਲੀ ਨਾਜਾਇਜ਼ ਸ਼ਰਾਬ ਅਤੇ 1400 ਕਿੱਲੋਂ ਲਾਹਣ ਸਮੇਤ ਤਿੰਨ ਦੋਸ਼ੀ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਹੈ ਜਦਕਿ ਇਕ ਦੋਸ਼ੀ ਫਰਾਰ ਹੋ ਗਿਆ। ਚਾਰਾਂ ਦੇ ਖ਼ਿਲਾਫ਼ ਪੁਲਸ ਨੇ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਥਾਣਾ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਏ.ਐੱਸ.ਆਈ ਰਜਿੰਦਰ ਕੁਮਾਰ ,ਏ.ਐੱਸ.ਆਈ ਹਰਭਜਨ ਚੰਦ,ਏ.ਐੱਸ.ਆਈ ਰਣਜੀਤ ਸਿੰਘ,ਏ.ਐੱਸ.ਆਈ ਤਰਸੇਮ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਪਿੰਡ ਆਲੋਵਾਲ ਪੁੱਲ ਡ੍ਰੇਨ ’ਤੇ ਰੇਡ ਕਰਕੇ ਦੋਸ਼ੀ ਬਲਵਿੰਦਰ ਲਾਲ ਉਰਫ ਲਾਡੀ ਪੁੱਤਰ ਬਾਵਾ ਰਾਮ ਵਾਸੀ ਆਲੋਵਾਲ ਨੂੰ ਇਕ ਚਾਲੂ ਭੱਠੀ, 15ਹਜ਼ਾਰ ਮਿ.ਲੀ ਨਾਜਾਇਜ਼ ਸ਼ਰਾਬ, 350 ਕਿੱਲੋਂ ਲਾਹਣ ਅਤੇ ਇਕ ਸਕੂਟਰੀ ਐਕਟਿਵਾ ਨੰਬਰ ਪੀਬੀ06ਐਕਸ 9610 ਸਮੇਤ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ : ਪਟਿਆਲਾ ਦੀ ਕੇਂਦਰੀ ਜੇਲ੍ਹ ’ਚ  ਸੁਪਰਡੈਂਟ ਨੇ ਮੁਲਾਜ਼ਮ ਦੀ ਕੀਤੀ ਕੁੱਟਮਾਰ

ਇਸ ਤਰ੍ਹਾਂ ਦੋਸ਼ੀ ਕੁਲਵੰਤ ਚੰਦ ਉਰਫ ਕੰਤਾ ਪੁੱਤਰ ਗਿਆਨ ਚੰਦ ਵਾਸੀ ਆਲੋਵਾਲ ਨੂੰ ਇਕ ਚਾਲੂ ਭੱਠੀ, 15 ਹਜ਼ਾਰ ਮਿ.ਲੀ ਨਾਜਾਇਜ਼ ਸ਼ਰਾਬ ਅਤੇ 350 ਕਿੱਲੋਂ ਲਾਹਣ , ਇਕ ਸਕੂਟਰੀ ਨੰਬਰ ਪੀਬੀ06ਏ.ਐੱਸ 4508 ਸਮੇਤ ਕਾਬੂ ਕੀਤਾ। ਇਸ ਦੇ ਇਲਾਵਾ ਦੋਸ਼ੀ ਦਲਬੀਰ ਚੰਦ ਉਰਫ ਘੁੱਗੀ ਪੁੱਤਰ ਗਿਆਨ ਚੰਦ ਵਾਸੀ ਆਲੋਵਾਲ ਨੂੰ ਇਕ ਚਾਲੂ ਭੱਠੀ , 13500 ਮਿ.ਲੀ ਨਾਜਾਇਜ਼ ਸ਼ਰਾਬ ਅਤੇ 350 ਕਿੱਲੋਂ ਲਾਹਣ ਸਮੇਤ ਕਾਬੂ ਕੀਤਾ। ਜਦਕਿ ਇਕ ਦੋਸ਼ੀ ਕਸ਼ਮੀਰ ਚੰਦ ਪੁੱਤਰ ਗਿਆਨ ਚੰਦ ਵਾਸੀ ਆਲੋਵਾਲ ਪੁਲਸ ਪਾਰਟੀ ਨੂੰ ਵੇਖ ਕੇ ਦੌੜ ਗਿਆ ਪਰ ਮੌਕੇ ਤੋਂ ਇਕ ਚਾਲੂ ਭੱਠੀ, 12 ਹਜ਼ਾਰ ਮਿ.ਲੀ ਨਾਜਾਇਜ਼ ਸ਼ਰਾਬ ਅਤੇ 350 ਕਿੱਲੋਂ ਲਾਹਣ ਬਰਾਮਦ ਹੋਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮਾਮੂਲੀ ਗੱਲ ਨੂੰ ਲੈ ਕੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ, 1 ਨੌਜਵਾਨ ਜ਼ਖਮੀਂ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Meenakshi

This news is News Editor Meenakshi