ਕੈਨੇਡਾ ਭੇਜਣ ਦੇ ਨਾਂ ’ਤੇ ਠੱਗੇ 11 ਲੱਖ

12/14/2019 7:07:29 PM

ਅੰਮ੍ਰਿਤਸਰ, (ਸੰਜੀਵ)- ਕੈਨੇਡਾ ਭੇਜਣ ਦੇ ਨਾਂ ’ਤੇ ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ’ਚ ਥਾਣਾ ਬੀ-ਡਵੀਜ਼ਨ ਦੀ ਪੁਲਸ ਨੇ ਰਾਜਪਾਲ ਸਿੰਘ ਅਤੇ ਉਸ ਦੀ ਲਡ਼ਕੀ ਤਮੰਨਾ ਵਾਸੀ ਨਿੱਜਰਪੁਰਾ ਖਿਲਾਫ਼ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ। ਅਜੀਤ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤੇ ਮਾਮਲੇ ’ਚ ਉਸ ਦਾ ਕਹਿਣਾ ਹੈ ਕਿ ਉਕਤ ਪਿਉ-ਧੀ ਨੇ ਉਸ ਦੀ ਲਡ਼ਕੀ ਨਵਦੀਪ ਕੌਰ ਨੂੰ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ ਤੇ ਉਨ੍ਹਾਂ ਤੋਂ 11 ਲੱਖ ਰੁਪਏ ਦੀ ਰਾਸ਼ੀ ਠੱਗ ਲਈ, ਜਦੋਂ ਮੁਲਜ਼ਮ ਉਸ ਦੀ ਲਡ਼ਕੀ ਨੂੰ ਵਿਦੇਸ਼ ਨਾ ਭੇਜ ਸਕੇ ਤਾਂ ਉਸ ਨੇ ਉਨ੍ਹਾਂ ਤੋਂ ਆਪਣੇ ਪੈਸਿਆਂ ਦੀ ਮੰਗ ਕੀਤੀ, ਜਿਸ ਨੂੰ ਮੁਲਜ਼ਮਾਂ ਨੇ ਵਾਪਸ ਕਰਨ ਤੋਂ ਮਨ੍ਹਾ ਕਰ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Bharat Thapa

This news is Content Editor Bharat Thapa