ਵਿਜੇ ਮਾਲਿਆ ਮਾਮਲਾ : ਆਈ.ਡੀ.ਬੀ.ਆਈ. ਦੇ ਸਾਬਕਾ ਚੇਅਰਮੈਨ ਸਣੇ ਅੱਠ ਗ੍ਰਿਫਤਾਰ

01/24/2017 1:02:36 AM

ਮੁੰਬਈ— ਕੇਂਦਰੀ ਜਾਂਚ ਬਿਊਰੋ ਨੇ ਵਿਜੇ ਮਾਲਿਆ ਘੋਟਾਲੇ ''ਚ ਆਈ.ਡੀ.ਬੀ.ਆਈ. ਬੈਂਕ ਦੇ ਸਾਬਕਾ ਚੇਅਰਮੈਨ, ਤਿੰਨ ਸਾਬਕਾ ਅਧਿਕਾਰੀਆਂ ਅਤੇ ਕਿੰਗਫਿਸ਼ਰ ਏਅਰਲਾਇੰਸ ਦੇ ਚਾਰ ਸਾਬਕਾ ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ। ਸੀ.ਬੀ.ਆਈ. ਦੇ ਸੂਤਰਾਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ''ਚ ਆਈ.ਡੀ.ਬੀ.ਆਈ. ਬੈਂਕ ਦੇ ਸਾਬਕਾ ਚੇਅਰਮੈਨ ਯੋਗੇਸ਼ ਅਗਰਵਾਲ ਅਤੇ ਹੁਣ ਬੰਦ ਹੋ ਚੁੱਕੀ ਜਹਾਜ਼ ਕੰਪਨੀ ਕਿੰਗਫਿਸ਼ਰ ਏਅਰਲਾਇੰਸ ਦੇ ਸਾਬਕਾ ਮੁੱਖ ਵਿੱਤ ਅਧਿਕਾਰੀ ਏ. ਰਘੁਨਾਥਨ ਸ਼ਾਮਲ ਹਨ।

ਇਸ ਤੋਂ ਇਲਾਵਾ ਏਅਰਲਾਇੰਸ ਦੇ ਤਿੰਨ ਹੋਰ ਸਾਬਕਾ ਕਰਮਚਾਰੀਆਂ ਅਤੇ ਬੈਂਕ ਦੇ ਤਿੰਨ ਸਾਬਕਾ ਅਧਿਕਾਰੀਆਂ ਨੂੰ ਵੀ ਹਿਰਾਸਤ ''ਚ ਲਿਆ ਗਿਆ ਹੈ। ਇਸ ਤੋਂ ਪਹਿਲਾਂ ਸੀ.ਬੀ.ਆਈ. ਦੇ ਅਧਿਕਾਰੀਆਂ ਨੇ ਮਾਲਿਆ ਦੇ ਘਰ ਸਮੇਤ 11 ਥਾਵਾਂ ''ਤੇ ਛਾਪੇਮਾਰੀ ਕੀਤੀ ਸੀ। ਇਨ੍ਹਾਂ ''ਚ ਬੈਂਗਲੁਰੂ ਦੇ ਯੂਬੀ ਟਾਵਰ ਦੀਆਂ ਤਿੰਨ ਮੰਜ਼ਿਲਾਂ, ਅਗਰਵਾਲ ਅਤੇ ਰਘੁਨਾਤ ਦੇ ਘਰ ਸ਼ਾਮਲ ਹਨ। ਯੂਬੀ ਸਮੂਹ ਨੇ ਇਕ ਬਿਆਨ ''ਚ ਕਿਹਾ ਸੀ.ਬੀ.ਆਈ. ਦੇ ਛਾਪੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।