ਕੱਦੂ ਨਾਲ ਕਰੋ ਘਰ ਦੀ ਸਜਾਵਟ

02/18/2017 11:05:35 AM

ਨਵੀਂ ਦਿੱਲੀ—ਘਰ ਦੀ ਸਜਾਵਟ ਦੇ ਲਈ ਘਰ ''ਚ ਹੀ ਮੌਜੂਦ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨਾਲ  ਘਰ ਨੂੰ ਸਜਾਇਆ ਜਾ ਸਕਦਾ ਹੈ।  ਕਦੀ ਪੁਰਾਣੇ ਅਖਬਾਰ ਅਤੇ ਕਦੀ ਪਲਾਸਟਿਕ ਦਾ ਸਮਾਨ । ਇਨ੍ਹਾਂ ਚੀਜ਼ਾਂ ਨਾਲ ਤੁਸੀਂ ਸਜਾਵਟ ਦਾ ਬਹੁਤ ਸਮਾਨ ਬਣਾਇਆ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਲਈ ਇੱਕ ਖਾਸ ਥੀਮ ਲੈ ਕੇ ਆਏ ਹਾਂ। ਉਹ ਹੈ ਕੱਦੂ, ਜੀ ਹਾਂ ਤੁਸੀਂ ਕੱਦੂ ਨਾਲ ਵੀ ਘਰ ਨੂੰ ਸਜਾ ਸਕਦੇ ਹੋ। ਇਸ ਨਾਲ ਸਜਾਵਟ ਦੇ ਇਲਾਵਾ ਬੱਚਿਆਂ ਦੇ ਲਈ ਵੀ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਾ ਸਕਦੇ ਹੋ। 
ਸਮੱਗਰੀ
- ਪਲਾਸਟਿਕ ਦੇ ਕੱਦੂ
- ਸਿਲਵਰ ਸਪਰੇ
- ਸਿਲਵਰ ਸਪਰੇ
- ਵਾਈਟ ਸਪਰੇ
- ਮਾਸਕਿੰਗ ਟੇਪ 
- ਪਲਾਸਟਿਕ ਬੈਗ
ਵਿਧੀ
1. ਸਭ ਤੋਂ ਪਹਿਲਾਂ ਕੱਦੂ ਨੂੰ ਮਾਸਕਿੰਗ ਟੇਪ ਦੇ ਨਾਲ ਕਵਰ ਕਰ ਲਓ। ਇਸਦੇ ਬਾਅਦ ਇਸ ਨੂੰ ਵਾਈਟ ਸਪਰੇ ਨਾਲ ਇਸਨੂੰ ਕਵਰ ਲਓ ਅਤੇ ਸੁੱਕਣ ਦੇ ਲਈ ਰੱਖ ਲਓ। ਇਸਦੇ ਬਾਅਦ ਇਸ ''ਤੇ ਇੱਕ ਹੋਰ ਕੋਟ ਕਰਕੇ ਇਸ ਨੂੰ ਚੰਗੀ ਤਰ੍ਹਾਂ ਫਿਨਿਸਿੰਗ ਦਿਓ ਅਤੇ ਸੁੱਕਣ ਦੇ ਲਈ ਰੱਖ ਦਿਓ।
2. ਜਦੋਂ ਕੱਦੂ ਸੁੱਕ ਜਾਵੇ ਤਾਂ ਇਸਨੂੰ 1 ਦਿਨ ਲਈ ਪਲਾਸਟਿਕ ਦੇ ਬੈਗ ''ਚ ਪਾ ਕੇ ਰੱਖੋ।
3. ਇਸਦੇ ਬਾਅਦ ਇਸ ''ਤੇ ਸਿਲਵਰ ਸਪਾਰਕਰ ਦੇ ਨਾਲ ਸਪਰੇ ਕਰੋ। ਜੇਕਰ ਜ਼ਰੂਰਤ ਪਵੇ ਤਾਂ ਇਸ ''ਤੇ 2 ਕੋਟ ਕਰ ਦਿਓ।
4. ਕੱਦੂ ਨੂੰ ਚੰਗੀ ਤਰ੍ਹਾਂ ਸੁੱਕਣ ਦੇ ਲਈ ਰੱਖ ਦਿਓ। ਇਸਦੇ ਬਾਅਦ ਇਸ ਨੂੰ ਮੋਤੀਆਂ ਜਾਂ ਮੋਤੀਆਂ ਦੀ ਲੇਸ ਦੇ ਨਾਲ ਇਸ ਨੂੰ ਸਜਾਓ। ਇਸਦੇ ਬਾਅਦ ਇਸਨੂੰ ਘਰ ਦੇ ਡਾਈਨਿੰਗ ਰੂਮ ''ਚ ਸਜਾਓ।