ਇਸ ਤਰ੍ਹਾਂ ਕਰੋ ਅਲਮਾਰੀ ''ਚੋਂ ਆ ਰਹੀ ਬਦਬੂ ਨੂੰ ਦੂਰ

09/27/2016 11:23:24 AM

ਜਲੰਧਰ — ਅਸੀਂ ਦੇਖਦੇ ਹਾਂ ਕਿ ਅਲਮਾਰੀ ''ਚ ਰੱਖੇ ਕੱਪੜਿਆਂ ''ਚ ਬਦਬੂ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਫ਼ੈਦ ਦਾਗ਼ ਵੀ ਬਣ ਜਾਂਦੇ ਹਨ। ਇਹ ਸਲਾਬੇ ਦੇ ਕਾਰਣ ਹੋ ਜਾਂਦਾ ਹੈ। ਕਈ ਵਾਰ ਅਸੀਂ ਕੱਪੜਿਆਂ ਨੂੰ ਅਜਿਹੀ ਜਗ੍ਹਾ ਰੱਖ ਦਿੰਦੇ ਹਾਂ ਜਿੱਥੇ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਕੱਪੜੇ ਖਰਾਬ ਹੋ ਜਾਂਦੇ ਹਨ। ਇਹ ਮੁਸ਼ਕਲ ਬਾਰਸ਼ ਦੇ ਮੌਸਮ ''ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਅੱਜ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਬਾਰੇ ਦੱਸਾਂਗੇ ਜਿਸ ਨਾਲ ਤੁਸੀਂ ਕੱਪੜਿਆਂ ਦੀ ਬਦਬੂ ਨੂੰ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਇਹ ਤਰੀਕੇ।
- ਸਭ ਤੋਂ ਪਹਿਲਾਂ ਕੱਪੜਿਆਂ ਨੂੰ ਚੰਗੀ ਤਰ੍ਹਾਂ ਸੁੱਕਾ ਲਓ ਅਤੇ ਫਿਰ ਉਸ ਤੋਂ ਬਾਅਦ ਅਲਮਾਰੀ ''ਚ ਰੱਖੋ। ਕੱਪੜੇ ਰੱਖਣ ਤੋਂ ਪਹਿਲਾਂ ਅਲਮਾਰੀ ਨੂੰ ਕਪੂਰ ਨਾਲ ਚੰਗੀ ਤਰ੍ਹਾਂ ਸਾਫ ਕਰੋ।
- ਪਾਰਟੀ ''ਤੇ ਪਾ ਕੇ ਜਾਣ ਵਾਲੇ ਕੱਪੜੇ ਪਲਾਸਟਿਕ ਦੇ ਪੈਕੇਟ ''ਚ ਰੱਖੋ। ਇਸ ਤੋਂ ਇਲਾਵਾ ਤੁਸੀਂ ਵੈਕਸ ਪੇਪਰ ਦਾ ਵੀ ਵਰਤੋਂ ਕਰ ਸਕਦੇ ਹੋ।
- ਸਲਾਬੇ ਲੱਗੇ ਕੱਪੜਿਆਂ ਨੂੰ ਧੁੱਪ ''ਚ ਰੱਖੋ। ਇਸ ਤੋਂ ਬਾਅਦ ਪਲਾਸਟਿਕ ਦੇ ਬੈਗ ''ਚ ਪਾ ਕੇ ਅਲਮਾਰੀ ''ਚ ਰੱਖੋ।
- ਹਫਤੇ ''ਚ ਕਈ ਵਾਰੀ ਅਲਮਾਰੀ ਨੂੰ ਕੁਝ ਦੇਰ ਲਈ ਖੋਲ ਕੇ ਰੱਖੋ। ਹਵਾ ਅਲਮਾਰੀ ਦੇ ਅੰਦਰ ਹੋਏ ਸਲਾਬੇ ਨੂੰ ਦੂਰ ਕਰਦੀ ਹੈ।
- ਕੱਪੜਿਆਂ ਦੀ ਬਦਬੂ ਦੂਰ ਕਰਨ ਤੁਸੀਂ ਫਰਨਾਇਲ ਦੀ ਗੋਲੀਆਂ ਦੀ ਵੀ ਵਰਤੋਂ ਕਰ ਸਕਦੇ ਹੋ।
- ਗਿੱਲ੍ਹੇ ਕੱਪੜੇ ਕਦੇ ਅਲਮਾਰੀ ''ਚ ਨਾ ਰੱਖੋ।
- ਪਸੀਨੇ ਵਾਲੇ ਕਪੜੇ ਵੀ ਅਲਮਾਰੀ ''ਚ ਨਾ ਰੱਖੋ।