ਐਗਜ਼ਾਮ ਟਾਈਮ ਦੀ ਬੈਸਟ ਤਿਆਰੀ

02/27/2017 9:47:02 AM

ਨਵੀਂ ਦਿੱਲੀ—ਤੇਜ਼ ਰਫਤਾਰੀ ਕੰਪੀਟੀਸ਼ਨ ਦੇ ਜ਼ਮਾਨੇ ''ਚ ਹਰੇਕ ਮਾਤਾ-ਪਿਤਾ, ਬੱਚੇ ਨੂੰ ਚੰਗੇ ਸੰਸਕਾਰਾਂ ਦੇ ਨਾਲ ਉੱਚ ਸਿੱਖਿਆ ਦੇਣੀ ਚਾਹੁੰਦੇ ਹਨ ਤਾਂ ਕਿ ਉਨ੍ਹਾਂ ਦਾ ਭਵਿੱਖ ਉਜਵਲ ਬਣ ਸਕੇ। ਭਾਰਤ ''ਚ ਜ਼ਿਆਦਾਤਰ ਮਾਤਾ-ਪਿਤਾ ਬੱਚਿਆਂ ਦੀ ਪੜ੍ਹਾਈ ਤੇ ਵਿਆਹ ''ਚ ਨਿਵੇਸ਼ ਕਰਨ ਨੂੰ ਪਹਿਲੀ ਤਰਜੀਹ ਦਿੰਦੇ ਹਨ। ਖਾਸ ਕਰਕੇ ਸਿੱਖਿਆ ''ਚ, ਕਿਉਂਕਿ ਪੜ੍ਹਾਈ-ਲਿਖਾਈ ਹਰ ਬੱਚੇ ਲਈ ਬਹੁਤ ਜ਼ਰੂਰੀ ਹੈ ਪਰ ਕੁਝ ਬੱਚੇ ਸਿੱਖਿਆ ਨੂੰ ਬੋਝ ਸਮਝ ਲੈਂਦੇ ਹਨ ਤੇ ਪੇਪਰਾਂ ਦੇ ਦਿਨਾਂ ''ਚ ਚਿੰਤਾ ਤੇ ਤਣਾਅ ਦਾ ਸ਼ਿਕਾਰ ਹੋ ਜਾਂਦੇ ਹਨ। ਇਥੋਂ ਤੱਕ ਕਿ ਕੁਝ ਬੱਚੇ ਖਾਣਾ-ਪੀਣਾ ਵੀ ਛੱਡ ਦਿੰਦੇ ਹਨ। ਐਗਜ਼ਾਮ ਦੇ ਦਿਨਾਂ ''ਚ ਮਾਤਾ-ਪਿਤਾ ਬੱਚਿਆਂ ''ਤੇ ਜ਼ਿਆਦਾ ਦਬਾਅ ਬਣਾਉਂਦੇ ਹਨ। ਐਗਜ਼ਾਮ ਦੇ ਦਿਨਾਂ ''ਚ ਬੱਚਿਆਂ ਨੂੰ ਫਰੈੱਸ਼ ਮਾਇੰਡ ਰਹਿਣ ਦੇਣ ਤਾਂ ਉਹ ਪੇਪਰਾਂ ''ਚ ਚੰਗੇ ਨੰਬਰ ਲੈ ਸਕਣਗੇ।
-ਟਾਈਮ ਟੇਬਲ ਸੈੱਟ ਕਰੋ
ਐਗਜ਼ਾਮ ਤੋਂ ਪਹਿਲਾਂ ਇਕ ਵਾਰ ਸਾਰੇ ਸਿਲੇਬਸ ਦੀ ਰਿਵਿਜ਼ਨ ਕਰਨਾ ਬਹੁਤ ਜ਼ਰੂਰੀ ਹੈ। ਕੁਝ ਪੇਰੈਂਟਸ ਪੇਪਰ ਦੇ ਇਕ ਦਿਨ ਪਹਿਲਾਂ ਹੀ ਸਾਰਾ ਸਿਲੇਬਸ ਯਾਦ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਕਰਨ ਨਾਲ ਬੱਚਾ ਤਣਾਅ ''ਚ ਹੀ ਆਵੇਗਾ। ਬਿਹਤਰ ਆਪਸ਼ਨ ਇਹੀ ਹੈ ਕਿ ਤੁਸੀਂ ਟਾਈਮ ਟੇਬਲ ਦੇ ਅਨੁਸਾਰ ਰੋਜ਼ ਉਨ੍ਹਾਂ ਨੂੰ ਥੋੜ੍ਹਾ-ਥੋੜ੍ਹਾ ਸਿਲੇਬਸ ਯਾਦ ਕਰਵਾਓ। ਡੇਟਸ਼ੀਟ ਦੇ ਹਿਸਾਬ ਨਾਲ ਟਾਈਮ ਟੇਬਲ ਸੈੱਟ ਕਰੋ ਤੇ ਪੜ੍ਹਾਈ ਵਿਚ ਥੋੜ੍ਹਾ ਆਰਾਮ ਵੀ ਕਰਨ ਦਿਓ।
-ਡਾਈਟ ਦਾ ਵੀ ਰੱਖੋ ਖਿਆਲ
ਬਹੁਤ ਸਾਰੇ ਬੱਚੇ ਇਨ੍ਹੀਂ ਦਿਨੀਂ ਖਾਣਾ-ਪੀਣਾ ਛੱਡ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੇ ਸੁਭਾਅ ''ਚ ਬੇਚੈਨੀ ਤੇ ਚਿੜਚਿੜਾਪਨ ਆ ਸਕਦਾ ਹੈ। ਐਗਜ਼ਾਮ ਦੇ ਦਿਨਾਂ ''ਚ ਬੱਚਿਆਂ ਨੂੰ ਬਾਹਰ ਦਾ ਖਾਣਾ ਬਿਲਕੁਲ ਨਾ ਦੇਵੋ। ਘਰ ''ਚ ਹੀ ਉਨ੍ਹਾਂ ਨੂੰ ਕੁਝ ਵਧੀਆ ਬਣਾ ਕੇ ਖਵਾਓ। ਭੋਜਨ ''ਚ ਦਲੀਆ, ਓਟਸ ਅਤੇ ਕੌਰਨ ਆਦੀ ਸ਼ਾਮਲ ਕਰੋ ਤਾਂ ਕਿ ਉਸ ਦਾ ਪਾਚਨ ਵੀ ਚੰਗਾ ਰਹੇ ਤੇ ਉਸ ਨੂੰ ਹਲਕਾ ਵੀ ਮਹਿਸੂਸ ਹੋਵੇ। ਬਦਾਮ, ਅਖਰੋਟ ਅਤੇ ਕਾਜੂ ਵੀ ਸ਼ਾਮਲ ਕਰੋ।
- ਸੌਣ ਦਿਓ
ਐਗਜ਼ਾਮ  ਤੋਂ ਪਹਿਲੀ ਵਾਲੀ ਰਾਤ ਨੂੰ ਲੋੜੀਂਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਐਗਜ਼ਾਮ ਟਾਈਮ ਸਮੇਂ ਬੱਚਾ ਸਰੀਰਕ ਰੂਪ ਨਾਲ ਸੁਸਤ ਹੋਵੇਗਾ। ਐਗਜ਼ਾਮ ਲਈ ਤੁਸੀਂ ਪੂਰਾ ਸਾਲ ਮਿਹਨਤ ਕਰਦੇ ਹੋ। ਇਸ ਦੀ ਤਿਆਰੀ ਇਕ ਰਾਤ ''ਚ ਨਹੀਂ ਹੋ ਸਕਦੀ ਹੈ। ਬੱਚੇ ''ਤੇ ਜ਼ਿਆਦਾ ਦਬਾਅ ਨਾ ਬਣਾਓ ਤੇ ਸਮੇਂ ''ਤੇ ਜ਼ਰੂਰ ਸੌਣ ਦਿਓ।
-ਪ੍ਰੈਸ਼ਰ ਨਾ ਪਾਓ
ਬਹੁਤ ਸਾਰੇ ਪੇਰੈਂਟਸ ਬੱਚਿਆਂ ''ਤੇ ਪੜ੍ਹਾਈ ਦਾ ਦਬਾਅ ਬਣਾਉਣ ਲੱਗਦੇ ਹਨ, ਜਿਸ ਨਾਲ ਬੱਚੇ ਸਟ੍ਰੈੱਸ ''ਚ ਆ ਜਾਂਦੇ ਹਨ। ਅਜਿਹਾ ਕਰਨ ਦੀ ਗਲਤੀ ਨਾ ਕਰੋ। ਨਾ ਹੀ ਬੱਚਿਆਂ ਦਾ ਮੁਕਾਬਲਾ ਕਿਸੇ ਹੋਰ ਬੱਚੇ ਨਾਲ ਕਰੋ।
-ਕਿਵੇਂ ਕਰਵਾਈਏ ਤਿਆਰੀ
ਸਿਲੇਬਸ ''ਚ ਜੋ ਚੀਜ਼ਾਂ ਬੱਚੇ ਨੂੰ ਚੰਗੀ ਤਰ੍ਹਾਂ ਆਉਂਦੀਆਂ ਹਨ, ਉਸ ਨੂੰ ਬਾਅਦ ''ਚ ਰਿਵਾਈਜ਼ ਕਰਵਾਓ। ਉਸ ਦੀ ਤਿਆਰੀ ਪਹਿਲਾਂ ਕਰਵਾਓ, ਜਿਸ ''ਚ ਬੱਚਾ ਕਮਜ਼ੋਰ ਹੋਵੇ। ਨਾਲ-ਨਾਲ ਥੋੜ੍ਹਾ ਟੀ. ਵੀ. ਜਾਂ ਗੇਮਜ਼ ਵੀ ਖੇਡਣ ਦਿਓ ਤਾਂ ਜੋ ਬੱਚਾ ਦੁਬਾਰਾ ਪੜ੍ਹਾਈ ਕਰਨ ਲਈ ਫ੍ਰੈੱਸ਼ ਮਹਿਸੂਸ ਕਰੇ।