ਹੈਲਥ ਕੇਅਰ ਸੈਕਟਰ ''ਚ ਪੰਚਮ ਹਸਪਤਾਲ ਨੂੰ ਮਿਲਿਆ ਰੈੱਡ ਫੋਰਟ ਕੈਪਿਟਲ ਦਾ ਸਮਰਥਨ

04/20/2023 6:35:09 PM

ਲੁਧਿਆਣਾ- ਇਕ ਪ੍ਰਮੁੱਖ ਗਲੋਬਲ ਇਨਵੈਸਟਮੈਂਟ ਪਲੇਟਫਾਰਮ, ਰੈੱਡ ਫੋਰਟ ਕੈਪੀਟਲ ਨੇ ਹਾਲ ਹੀ 'ਚ ਪੰਜਾਬ ਦੇ ਲੁਧਿਆਣਾ 'ਚ ਸਥਿਤ ਇਕ ਪ੍ਰਮੁੱਖ ਸੁਪਰ ਸਪੈਸ਼ਲਿਟੀ ਹੈਲਥਕੇਅਰ ਪ੍ਰਦਾਤਾ ਪੰਚਮ ਹਸਪਤਾਲ ਪ੍ਰਾਈਵੇਟ ਲਿਮਟਿਡ ਨੂੰ ਫੰਡ ਪ੍ਰਦਾਨ ਕਰਕੇ ਭਾਰਤ ਦੇ ਹੈਲਥਕੇਅਰ ਸੈਕਟਰ ਵਿਚ ਆਪਣੀ ਐਂਟਰੀ ਦਾ ਐਲਾਨ ਕੀਤਾ ਹੈ। ਇਸ ਫੰਡਿੰਗ ਨਾਲ ਪੰਚਮ ਹਸਪਤਾਲ ਦੀਆਂ ਵਿਕਾਸ ਯੋਜਨਾਵਾਂ ਅਤੇ ਖੇਤਰ ਵਿਚ ਸਿਹਤ ਸੰਭਾਲ ਸੇਵਾਵਾਂ ਦੇ ਵਿਸਤਾਰ ਵਿਚ ਸਹਾਇਤਾ ਦੀ ਉਮੀਦ ਹੈ।

ਪੰਚਮ ਹਸਪਤਾਲ, ਇੰਡਸਟਰੀ 'ਚ 10 ਸਾਲਾਂ ਤੋਂ ਵੱਧ ਦੇ ਤਜ਼ਰਬੇ ਦੇ ਨਾਲ, ਆਪਣੀਆਂ ਉੱਚ-ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਲਈ ਜਾਣਿਆ ਜਾਂਦਾ ਹੈ ਖ਼ਾਸਤੌਰ 'ਤੇ ਕਾਰਡੀਅਕ ਸਾਇੰਸਜ਼ ਅਤੇ ਅਤਿ-ਆਧੁਨਿਕ ਮੈਡੀਕਲ ਤਕਨਾਲੋਜੀ ਅਤੇ ਪੇਸ਼ੇਵਰ ਡਾਕਟਰਾਂ ਦੀ ਟੀਮ ਨਾਲ ਲੈਸ ਹੈ। ਰੈੱਡ ਫੋਰਟ ਕੈਪਿਟਲ ਦੀ ਫੰਡਿੰਗ ਨਾਲ ਪੰਚਮ ਹਸਪਤਾਲ ਦੀਆਂ ਵਿਸਥਾਰ ਯੋਜਨਾਵਾਂ ਨੂੰ ਮਹੱਤਵਪੂਰਨ ਹੁਲਾਰਾ ਮਿਲਣ ਦੀ ਉਮੀਦ ਹੈ।

ਰੈੱਡ ਫੋਰਡ ਕੈਪਿਟਲ ਦੇ ਚੇਅਰਮੈਨ ਅਤੇ ਸੀ.ਈ.ਓ. ਪੈਰੀ ਸਿੰਘ ਨੇ ਪੰਚਮ ਹਸਪਤਾਲ ਨਾਲ ਸਾਂਝੇਦਾਰੀ ਦਾ ਐਲਾਨ ਕਰਦੇ ਹੋਏ ਖੁਸ਼ੀ ਪ੍ਰਗਟ ਕੀਤੀ ਅਤੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਡਾ. ਆਰ.ਪੀ. ਸਿੰਘ ਦੀ ਯੋਗ ਅਗਵਾਈ ਹੇਠ ਪੰਚਮ ਹਸਪਤਾਲ ਉਤਰੀ ਭਾਰਤ ਖੇਤਰ ਵਿਚ ਇਕ ਚੋਟੀ ਦੀ ਸਿਹਤ ਸੰਭਾਲ ਸੰਸਥਾ ਬਣਨ ਦੀ ਸਮਰੱਥਾ ਰੱਖਦਾ ਹੈ।

Rakesh

This news is Content Editor Rakesh