ਅੱਪਰਾ ਤੋਂ ਥਲਾ ਲਿੰਕ ਰੋਡ ਦੀ ਹਾਲਤ ਬਣੀ ਤਰਸਯੋਗ

12/12/2018 11:08:09 AM

ਲੁਧਿਆਣਾ (ਦੀਪਾ)-ਸਥਾਨਕ ਅੱਪਰਾ ਤੋਂ ਪਿੰਡ ਥਲਾ ਨੂੰ ਜਾਂਦੇ ਲਿੰਕ ਰੋਡ ਦੀ ਹਾਲਤ ਬੇਹੱਦ ਤਰਸਯੋਗ ਤੇ ਖਸਤਾ ਹੋ ਚੁੱਕੀ ਹੈ। ਲਿੰਕ ਰੋਡ ਬੁਰੀ ਤਰ੍ਹਾਂ ਟੁੱਟਣ ਕਾਰਨ ਥਾਂ-ਥਾਂ ਟੋਏ ਪੈ ਚੁੱਕੇ ਹਨ। ਜਿਸ ਕਾਰਨ ਆਏ ਦਿਨ ਇਸ ਰੋਡ ’ਤੇ ਹਾਦਸੇ ਵਾਪਰਦੇ ਰਹਿੰਦੇ ਹਨ। ਚਾਰ ਪਹੀਆ ਵਾਹਨ ਤਾਂ ਇਕ ਪਾਸੇ ਦੋ ਪਹੀਆ ਵਾਹਨ ਚਾਲਕਾਂ ਦਾ ਵੀ ਇਸ ਰੋਡ ਤੋਂ ਲੰਘਣਾ ਮੁਹਾਲ ਹੋ ਚੁੱਕਾ ਹੈ। ਪਿੰਡ ਥਲਾ ਦੇ ਵਾਸੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਇਸ ਰੋਡ ਦੀ ਸਾਰ ਲਈ ਜਾਵੇ ਤੇ ਇਸ ਦਾ ਵਿਕਾਸ ਕਾਰਜ ਪਹਿਲ ਦੇ ਆਧਾਰ ’ਤੇ ਕੀਤਾ ਜਾਵੇ।