ਚਿਲਡਰਨ-ਡੇਅ ’ਤੇ ਸਕੂਲਾਂ ’ਚ ਅਧਿਆਪਕਾਂ ਨੇ ਗਾਇਆ

11/15/2018 12:41:30 PM

ਲੁਧਿਆਣਾ (ਵਿੱਕੀ)- ਮਹਾਨਗਰ ਦੇ ਵੱਖ-ਵੱਖ ਸਕੂਲਾਂ ’ਚ ਬੁੱਧਵਾਰ ਨੂੰ ਚਿਲਡਰਨ-ਡੇਅ ਬਡ਼ੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਬੰਚੇ ਰੰਗ ਬਿਰੰਗੀਆਂ ਪੋਸ਼ਾਕਾਂ ’ਚ ਸਜ ਕੇ ਸਕੂਲ ਪੁੱਜੇ ਸਨ, ਜਿੱਥੇ ਅਧਿਆਪਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਕਲਾਸਾਂ ਨੂੰ ਵੀ ਬਾਲ ਦਿਵਸ ਥੀਮ ’ਤੇ ਸਜਾਇਆ ਗਿਆ, ਜਿੱਥੇ ਬੱਚਿਆਂ ਅਤੇ ਅਧਿਆਪਕਾਂ ਨੇ ਸਾਂਝੇ ਰੂਪ ਨਾਲ ਸੈਲੀਬ੍ਰੇਸ਼ਨ ਕੀਤੀ। ਜ਼ਿਆਦਾਤਰ ਸਕੂਲਾਂ ’ਚ ‘ਬੱਚੇ ਮਨ ਕੇ ਸੱਚੇ, ਸਾਰੇ ਜਗ ਕੀ ਆਂਖ ਕੇ ਤਾਰੇ’ ਗੀਤ ’ਤੇ ਅਧਿਆਪਕਾਂ ਨੇ ਪਰਫਾਰਮੈਂਸ ਦੇ ਕੇ ਬੱਚਿਆਂ ਦਾ ਉਤਸ਼ਾਹ ਵਧਾਇਆ।