ਹਰਸ਼ਿਤਾ ਨੇ ਰਾਸ਼ਟਰੀ ਬਾਕਸਿੰਗ ਮੁਕਾਬਲਿਆਂ ’ਚ ਜਿੱਤਿਆ ਚਾਂਦੀ ਦਾ ਤਮਗਾ

01/12/2019 11:55:31 AM

ਖੰਨਾ (ਸੁਖਵਿੰਦਰ ਕੌਰ)-ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹਰਸ਼ਿਤਾ ਨੇ ਮੁੰਬਈ ਮਹਾਰਾਸ਼ਟਰ ਵਿਖੇ ਬਾਕਸਿੰਗ ਦੇ ਰਾਸ਼ਟਰੀ ਪੱਧਰ ਦੇ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਮਗਾ ਜਿੱਤ ਕੇ ਰਾਸ਼ਟਰੀ ਪੱਧਰ ’ਤੇ ਸਕੂਲ ਅਤੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਹੈ। ਹਰਸ਼ਿਤਾ ਮੋਦੀ ਦੇ ਅੱਜ ਸਕੂਲ ਪੁੱਜਣ ’ਤੇ ਸਕੂਲ ਪ੍ਰਿੰਸੀਪਲ ਰਾਜਿੰਦਰ ਸਿੰਘ ਅਤੇ ਸਟਾਫ ਮੈਂਬਰਾਂ ਵੱਲੋਂ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਨਮਾਨਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਰਾਜਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਡ਼੍ਹਾਈ ਦੇ ਨਾਲ-ਨਾਲ ਖੇਡਾਂ ਵੀ ਜ਼ਰੂਰੀ ਹਨ ਕਿਉਂਕਿ ਖੇਡਾਂ ਸਰੀਰਕ ਵਿਕਾਸ ਦੇ ਨਾਲ-ਨਾਲ ਮਾਨਸਿਕ ਵਿਕਾਸ ਵਿਚ ਹਿੱਸਾ ਪਾਉਂਦੀਆਂ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਇਸੇ ਤਰ੍ਹਾਂ ਲਗਨ ਅਤੇ ਮਿਹਨਤ ਨਾਲ ਖੇਡਾਂ ਤੇ ਪਡ਼੍ਹ੍ਹਾਈ ਵਿਚ ਮੱਲਾਂ ਮਾਰ ਕੇ ਸੰਸਥਾ ਅਤੇ ਸ਼ਹਿਰ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਸਕੂਲ ਦੇ ਪੀ. ਟੀ. ਆਈ. ਜਸਵਿੰਦਰ ਕੁਮਾਰ, ਹਰਸ਼ਿਤਾ ਦੇ ਪਿਤਾ ਮੁਨੀਸ਼ ਮੋਦੀ ਅਤੇ ਸਮੂਹ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਲੈਕ. ਬਹਾਦਰ ਸਿੰਘ, ਕਿਰਨ ਬਾਲਾ, ਰਾਜ ਰਾਣੀ, ਗੁਰਿੰਦਰ ਕੌਰ, ਅੰਜੂ ਭਾਰਦਵਾਜ, ਕੁਲਵੀਰ ਕੌਰ, ਬਲਜਿੰਦਰ ਕੌਰ, ਸੰਜੀਵ ਕੁਮਾਰ ਟੰਡਨ, ਅਵਤਾਰ ਸਿੰਘ ਐੱਸ. ਐੱਲ. ਏ. ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।