2 ਦਹਾਕੇ ਤੋਂ ਭਾਰਤ ਦੀ ਨਾਗਰਿਕਤਾ ਦਾ ਇੰਤਜ਼ਾਰ ਕਰੇ ਰਹੇ ਲੋਕਾਂ ਨੇ ਲਾਏ ਮੋਦੀ ਦੇ ਨਾਅਰੇ

12/22/2019 1:41:15 PM

ਖੰਨਾ (ਵਿਪਨ): ਇਸ ਪਾਸੇ ਭਾਰਤ 'ਚ ਨਾਗਰਿਕਤਾ ਸੋਧ ਕਾਨੂੰਨ 'ਤੇ ਦੇਸ਼ ਭਰ 'ਚ ਬਵਾਲ ਮਚਿਆ ਹੋਇਆ ਹੈ ਉੱਥੇ ਹੀ ਖੰਨਾ 'ਚ ਪਿਛਲੇ 2 ਦਹਾਕੇ ਤੋਂ ਭਾਰਤ ਦੀ ਨਾਗਰਿਕਤਾ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੇ ਇਸ ਕਾਨੂੰਨ ਦੇ ਬਣਨ 'ਤੇ ਖੁਸ਼ੀ ਜ਼ਾਹਰ ਕੀਤੀ ਹੈ। ਖੁਸ਼ੀ 'ਚ ਮੋਦੀ ਅਤੇ ਅਮਿਤ ਸ਼ਾਹ ਦੇ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਭਾਰਤ ਦੀ ਨਾਗਰਿਕਤਾ ਦਾ ਇੰਤਜ਼ਾਰ ਕਰ ਰਹੇ ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਇਸ ਕਾਨੂੰਨ ਦੇ ਬਣਨ ਤੋਂ ਪਹਿਲਾਂ ਇਨ੍ਹਾਂ ਨੂੰ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਕਈ ਤਰ੍ਹਾਂ ਦੀ ਕਾਗਜ਼ੀ ਕਾਰਵਾਈ ਵੀ ਹੁੰਦੀ ਸੀ, ਜਿਸ ਕਾਰਨ ਇਨ੍ਹਾਂ ਦਾ ਸਮਾਂ ਹੋਰ ਕਾਫੀ ਖਰਚ ਹੋ ਜਾਂਦਾ ਸੀ। ਸਾਨੂੰ ਭਾਰਤ ਦੀ ਨਾਗਰਿਕਤਾ ਨਾ ਮਿਲਣ ਦਾ ਕਾਰਨ ਅਸੀਂ ਨਾ ਤਾਂ ਭਾਰਤ ਦੇ ਸੀ ਅਤੇ ਨਾ ਹੀ ਪਾਕਿਸਤਾਨ ਦੇ ਅਤੇ ਨਾ ਹੀ ਅਸੀਂ ਇਸ ਕਾਰਨ ਆਪਣੀ ਪੜ੍ਹਾਈ ਪੂਰੀ ਕਰ ਸਕੇ ਅਤੇ ਸਾਡੇ ਬੱਚਿਆਂ ਨੂੰ ਵੀ ਇਹ ਵੀ ਪਰੇਸ਼ਾਨੀ ਪੇਸ਼ ਆ ਰਹੀ ਹੈ, ਸਾਨੂੰ ਨਾ ਤਾਂ ਕੋਈ ਢੰਗ ਦੀ ਨੌਕਰੀ ਮਿਲ ਰਹੀ ਸੀ,ਸਾਨੂੰ ਮਿਹਨਤ ਮਜ਼ਦੂਰੀ ਕਰ ਆਪਣਾ ਪਰਿਵਾਰ ਪਾਲਣਾ ਪੈ ਰਿਹਾ ਹੈ।

ਉੱਥੇ ਇਨ੍ਹਾਂ ਪਰਿਵਾਰਾਂ ਦੇ ਨਾਲ ਮੌਜੂਦ ਸਾਬਕਾ ਪਾਕਿ ਵਿਧਾਇਕ ਬਲਦੇਵ ਕੁਮਾਰ ਜੋ ਕਿ ਭਾਰਤ ਸਰਕਾਰ ਤੋਂ ਰਾਜਨੀਤੀ ਸ਼ਰਨ ਦੀ ਮੰਗ ਕਰ ਰਹੇ ਹਨ ਨੇ ਕਿਹਾ ਕਿ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦਾ ਸ਼ੁਕਰੀਆ ਅਦਾ ਕਰਦਾ ਹਾਂ ਅਤੇ ਇਸ ਬਿੱਲ ਨੂੰ ਪਾਸ ਕਰਕੇ ਮੋਦੀ ਸਾਹਿਬ ਲੋਕਾਂ ਦੇ ਦਿਲਾਂ ਦੀ ਦੁਆ ਲੈ ਰਹੇ ਹਨ ਅਤੇ ਜੋ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ ਉਹ ਕਿਸੇ ਵੀ ਜਗ੍ਹਾ ਬਹਿਸ ਕਰਨ 'ਚ ਤਿਆਰ ਹਾਂ।

ਇਸ ਸਬੰਧ 'ਚ ਭਾਜਪਾ ਨੇਤਾ ਡਾ. ਸੁਰੇਸ਼ ਬੱਤਾ ਅਤੇ ਪਾਕਿਸਤਾਨ ਤੋਂ ਭਾਰਤ 'ਚ ਆ ਕੇ ਰਹਿ ਰਹੇ ਪਰਿਵਾਰ 'ਚੋਂ ਕੌਂਸਲਰ ਬਣੇ ਸੁਧੀਰ ਸੋਨੂੰ ਨੇ ਦੱਸਿਆ ਕਿ ਦਰਅਸਲ ਕਈ ਲੋਕਾਂ ਨੂੰ ਇਸ ਕਾਨੂੰਨ ਬਾਰੇ ਸਹੀ ਤਰੀਕੇ ਨਾਲ ਪਤਾ ਨਹੀਂ ਹੈ ਇਸ ਲਈ ਉਹ ਸੀ.ਏ.ਬੀ. ਦਾ ਵਿਰੋਧ ਕਰ ਰਹੇ ਹਨ। ਇੱਥੇ ਲਗਭਗ 400 ਪਰਿਵਾਰ ਹਨ ਜੋ ਪਾਕਿਸਤਾਨ ਤੋਂ ਇੱਥੇ ਆ ਕੇ ਵੱਸੇ ਹੋਏ ਹਨ।

Shyna

This news is Content Editor Shyna