ਮੇਲਾ ਛਪਾਰ 22 ਤੋਂ, ਸਿਆਸੀ ਕਾਨਫਰੰਸਾਂ 24 ਨੂੰ

09/04/2018 12:12:24 PM

ਅਹਿਮਦਗਡ਼੍ਹ (ਪੁਰੀ, ਇਰਫਾਨ) : ਪੰਜਾਬ ਦਾ ਪ੍ਰਸਿੱਧ ਮੇਲਾ ਛਪਾਰ ਦਾ ਹੁਣ 22 ਸਤੰਬਰ ਤੋਂ ਭਰੇਗਾ ਤੇ ਮੇਲੇ ਦੌਰਾਨ ਸਾਰੀਆਂ ਹੀ ਸਿਆਸੀ ਕਾਨਫਰੰਸਾਂ ਦਾ ਅਖਾਡ਼ਾ 24 ਸਤੰਬਰ ਨੂੰ ਲਗੇਗਾ। ਪਹਿਲਾਂ ਇਹ ਮਿਤੀ 23 ਸਤੰਬਰ ਐਲਾਨੀ ਗਈ ਸੀ ਤੇ ਸਿਆਸੀ ਕਾਨਫਰੰਸਾਂ 25 ਸਤੰਬਰ ਨੂੰ ਕਰਨ ਦਾ ਫੈਸਲਾ ਲਿਆ ਗਿਆ ਸੀ, ਪਰ ਮੇਲਾ ਪ੍ਰਬੰਧਕ ਕਮੇਟੀ ਵਲੋਂ ਅੱਜ ਜੰਤਰੀਆਂ ਅਨੁਸਾਰ ਸਹੀ ਮਿਤੀ 22 ਸਤੰਬਰ ਹੀ ਐਲਾਨੀ ਗਈ ਹੈ। ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਲੋਕ ਇੰਨਸਾਂਫ ਪਾਰਟੀ ਅਤੇ ਕਮਿਉਨਿਸਟ ਪਾਰਟੀਆਂ ਵਲੋਂ 24 ਨੂੰ ਕਾਨਫਰੰਸ ਕੀਤੀਅਾਂ ਜਾਣਗੀਅਾਂ।