ਸੈਂਟਰਲ ਜੇਲ ’ਚ 5 ਮੋਬਾਇਲ ਮਿਲਣ ’ਤੇ ਪੁਲਸ ਨੇ ਕੀਤਾ ਮਾਮਲਾ ਦਰਜ

08/28/2022 6:20:03 PM

ਲੁਧਿਆਣਾ (ਸਿਆਲ) : ਤਾਜਪੁਰ ਰੋਡ ਦੀ ਸੈਂਟਰਲ ਜੇਲ ਵਿਚ ਸਰਚ ਅਭਿਆਨ ਦੌਰਾਨ ਹਵਾਲਾਤੀਆਂ ਤੋਂ 5 ਮੋਬਾਇਲ ਮਿਲਣ ’ਤੇ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਇਹ ਕਾਰਵਾਈ ਜੇਲ ਦੇ ਸਹਾਇਕ ਸੁਪਰੀਡੈਂਟ ਸਤਨਾਮ ਸਿੰਘ, ਸੁਖਦੇਵ ਸਿੰਘ, ਕਸ਼ਮੀਰੀ ਲਾਲ ਵਲੋਂ ਭੇਜੇ ਗਏ ਪੱਤਰ ਦੇ ਅਧਾਰ ’ਤੇ ਕੀਤੀ ਹੈ ਜਦਕਿ ਮੁਲਜ਼ਮ ਹਵਾਲਾਤੀਆਂ ਦੀ ਪਛਾਣ ਰਮਨ ਕੁਮਾਰ, ਤਰਸੇਮ ਸਿੰਘ ਦੇ ਰੂਪ ਵਿਚ ਹੋਈ ਹੈ। 

ਪੁਲਸ ਜਾਂਚ ਅਧਿਕਾਰੀ ਦਵਿੰਦਰ ਸਿੰਘ, ਸੁਨੀਲ ਕੁਮਾਰ, ਬਿੰਦਰ ਸਿੰਘ ਨੇ ਦੱਸਿਆ ਕਿ ਮੋਬਾਇਲ ਸਿਮ ਵੀ ਟਰੇਸ ਕਰਵਾਏ ਜਾਣਗੇ ਅਤੇ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਕਿਸਦੇ ਆਧਾਰ ਕਾਰਡ ’ਤੇ ਮੋਬਾਇਲ ਨੰਬਰ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ ਜੇਲ ਵਿਚ ਮੋਬਾਇਲ ਮਿਲਣ ਦਾ ਦੌਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਆਏ ਦਿਨ ਸਰਚ ਅਭਿਆਨ ਅਤੇ ਬੈਰਕਾਂ ਦੀ ਤਲਾਸ਼ੀ ਦੇ ਦੌਰਾਨ ਬਾਥਰੂਮ ’ਚੋਂ ਵੀ ਲਾਵਾਰਿਸ ਹਾਲਤ ਵਿਚ ਮੋਬਾਇਲ ਮਿਲ ਰਹੇ ਹਨ।

Gurminder Singh

This news is Content Editor Gurminder Singh