ਮਾਹਾਵਾਰੀ ''ਚ ਰੁਕਾਵਟ ਪਾ ਸਕਦੀਆਂ ਹਨ ਤੁਹਾਡੀਆਂ ਇਹ ਆਦਤਾਂ

05/21/2017 2:53:20 PM

 ਨਵੀਂ ਦਿੱਲੀ— ਔਰਤਾਂ ਨੂੰ ਹਰ ਮਹੀਨੇ ਮਾਹਾਵਾਰੀ ਦੇ ਮੁਸ਼ਕਲ ਭਰੇ ਸਮੇਂ ਤੋਂ ਗੁਜ਼ਰਨਾ ਪੈਂਦਾ ਹੈ ਇਸ ਨਾਲ ਹਾਰਮੋਨ ''ਚ ਬਹੁਤ ਬਦਲਾਅ ਆਉਂਦੇ ਹਨ, ਜਿਸ ਨਾਲ ਤਣਾਅ, ਕਮਜ਼ੋਰੀ, ਸਰੀਰ ''ਚ ਦਰਦ, ਕਮਰ ਦਰਦ ਅਤੇ ਚਿੜਚਿੜਾਪਨ ਵਰਗੀਆਂ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਲਤ ਖਾਣ-ਪਾਣ ਪੋਸ਼ਕ ਤੱਤਾਂ ਦੀ ਕਮੀ ਵੀ ਇਸ ਦੇ ਕਾਰਨ ਹੋ ਸਕਦੇ ਹਨ। ਕੀ ਤੁਸੀਂ ਵੀ ਕੁਝ ਅਜਿਹੀਆਂ ਗਲਤੀਆਂ ਕਰ ਰਹੇ ਹੋ ਜਿਸ ਨਾਲ ਤੁਹਾਨੂੰ ਮਾਹਾਵਾਰੀ ਨਾਲ ਜੁੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਪਣੀਆਂ ਕੁਝ ਆਦਤਾਂ ਨੂੰ ਬਦਲ ਕੇ ਤੁਸੀਂ ਇਨ੍ਹਾਂ ਦਿਨ੍ਹਾਂ ''ਚ ਵੀ ਫ੍ਰੈਸ਼ ਮਹਿਸੂਸ ਕਰ ਸਕਦੀ ਹੋ। 
1. ਜ਼ਰੂਰ ਕਰੋ ਆਰਾਮ
ਇਨ੍ਹਾਂ ਦਿਨਾਂ ''ਚ ਸਾਰਾ ਦਿਨ ਕੰਮ ''ਚ ਲੱਗੇ ਰਹਿਣ ਨਾਲ ਸਿਹਤ ''ਤੇ ਮਾੜਾ ਅਸਰ ਪੈਂਦਾ ਹੈ। ਕਮਰ ਦਰਦ ਹੋਣ ਦੀ ਵਜ੍ਹਾ ਤਣਾਅ ਵੀ ਹੋ ਸਕਦਾ ਹੈ। ਦਿਨ ''ਚ ਘੱਟੋ ਘੱਟ 2 ਘੰਟੇ ਆਰਾਮ ਜ਼ਰੂਰ ਕਰੋ।
2. 2 ਘੰਟੇ ਬਾਅਦ ਨੈਪਕਿਨ ਜ਼ਰੂਰ ਬਦਲੋ
ਇਨ੍ਹਾਂ ਦਿਨਾਂ ''ਚ ਇੰਨਫੈਕਸ਼ਨ ਤੋਂ ਬਚਾਅ ਰੱਖਣ ਦੇ ਲਈ ਹਰ 2-3 ਘੰਟੇ ਬਾਅਦ ਨੈਪਕਿਨ ਜ਼ਰੂਰ ਬਦਲਦੇ ਰਹੋ। ਇਸ ਨਾਲ ਤੁਸੀਂ ਫ੍ਰੈਸ਼ ਰਹੋਗੀ।
3. ਸੰਬੰਧਾ ਤੋਂ ਦੂਰੀ
ਮਾਹਾਵਾਰੀ ਦੇ ਦੌਰਾਨ ਖਰਾਬ ਤਬੀਅਤ ਦੇ ਚਲਦੇ ਜ਼ਰੂਰ ਨਹੀਂ ਕਿ ਤੁਸੀਂ ਸਰੀਰਕ ਸੰਬੰਧਾ ਦਾ ਸੁੱਖ ਆਪਣੇ ਪਾਰਟਨਰ ਨੂੰ ਦਿਓ। ਇਸ ਨਾਲ ਪਾਰਟਨਰ ਨੂੰ ਇੰਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ।
4. ਜਿੰਮ ਤੋਂ ਕਰੋ ਪਰਹੇਜ਼
ਤੁਸੀਂ ਰੋਜ਼ਾਨਾ ਜਿੰਮ ਜਾ ਰਹੀ ਹੋ ਤਾਂ ਇਨ੍ਹਾਂ ਦਿਨਾਂ ''ਚ ਥੋੜ੍ਹਾ ਜਿਹਾ ਆਰਾਮ ਕਰ ਲਓ। ਭਾਰੀ ਕਸਰਤ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਤੇਜ਼ ਦੋੜਣਾ ਅਤੇ ਇਨ੍ਹਾਂ ਦਿਨਾਂ ''ਚ ਜ਼ਿਆਦਾ ਭਾਰ ਚੁਕਣਾ ਸਹੀ ਨਹੀਂ ਹੁੰਦਾ ਹੈ। ਇਸ ਦੀ ਥਾਂ ''ਤੇ ਯੋਗ ਨਾਲ ਖੁਦ ਨੂੰ ਫਿਟ ਰੱਖੋ।
5. ਡੇਅਰੀ ਪ੍ਰੋਡਕਟ ਨਾ ਖਾਓ
ਇਨਾਂ ਦਿਨਾਂ ''ਚ ਜ਼ਿਆਦਾ ਦੁੱਧ ਅਤੇ ਦੁੱਧ ਨਾਲ ਬਣੀਆਂ ਚੀਜ਼ਾਂ ਖਾਣ ਨਾਲ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਜੂਸ, ਫਰੂਟ, ਡਰਾਈ ਫਰੂਟ ਅਤੇ ਹਰੀ ਪੱਤੀਦਾਰ ਸਬਜ਼ਿਆਂ ਦੀ ਵਰਤੋ ਕਰੋ।