ਭਾਰ ਘੱਟ ਕਰਨ ਦਾ ਇਹ ਤਰੀਕਾ ਕਰ ਦੇਵੇਗਾ ਤੁਹਾਨੂੰ ਹੈਰਾਨ

02/12/2018 2:09:37 PM

ਮੁੰਬਈ—ਅੱਜਕਲ ਗਲਤ ਲਾਈਫਸਟਾਇਲ ਦੇ ਕਾਰਣ ਭਾਰ ਵਧਣਾ ਆਮ ਸਮੱਸਿਆ ਹੈ। ਅੱਜ ਦੇ ਸਮੇਂ 'ਚ ਹਰ ਦੂਸਰਾ ਵਿਅਕਤੀ ਮੋਟਾਪੇ ਦਾ ਸ਼ਿਕਾਰ ਹੈ। ਮੋਟਾਪਾ ਘੱਟ ਕਰਨ ਅਤੇ ਖੁਦ ਨੂੰ ਫਿਟ ਰੱਖਣ ਲਈ ਲੋਕ ਬਹੁਤ ਸਾਰੇ ਤਰੀਕੇ ਅਪਣਾਉਂਦੇ ਹਨ। ਵਰਕਆਓਟ ਤੋਂ ਲੈ ਕੇ ਲੋਕ ਹੇਲਦੀ ਡਾਈਟ ਅਪਣਾ ਕੇ ਭਾਰ ਘੱਟ ਕਰਨਾ ਚਾਹੁੰਦੇ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਅਜੀਬੋ-ਗਰੀਬ ਟ੍ਰੀਟਮੈਂਟ ਦੇ ਬਾਰੇ ਦੱਸਣ ਜਾ ਰਹੇ ਹਾਂ। ਚੀਨ ਤਾਂ ਵੈਸੇ ਵੀ ਆਪਣੇ ਅਜੀਬ ਟੈਕਨਾਲੋਜੀ ਅਤੇ ਪ੍ਰੋਡਕਸ਼ਨ ਦੇ ਮਾਮਲਿਆਂ 'ਚ ਸਭ ਤੋਂ ਅੱਗੇ ਰਹਿੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਚੀਨ ਦੇ ਮੋਟਾਪਾ ਘੱਟ ਕਰਨ ਵਾਲੇ ਇਲਾਜ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਮੋਟਾਪਾ ਘੱਟ ਦੇ ਇਲਾਜ ਬਾਰੇ ਜੋਂ ਸਭ ਨੂੰ ਹੈਰਾਨ ਕਰ ਦੇਣ ਵਾਲਾ ਹੈ।

ਚੀਨ 'ਚ ਰਹਿਣ ਵਾਲਾ 11 ਸਾਲ ਦੀ ਲੀ ਹੈਂਗ ' ਪ੍ਰੇਡਰ ਵਿਲੀ ਸਿੰਡਰੋਮ' ਨਾਮ ਦੀ ਬੀਮਾਰੀ ਨਾਲ ਪੀੜਤ ਹੈ। ਇਸ ਬੀਮਾਰੀ ਦੇ ਕਾਰਨ ਉਸ ਦਾ ਭਾਰ ਕਰੀਬ 147 ਕਿਲੋ ਵਧ ਗਿਆ ਹੈ। ਇਸ ਬੀਮਾਰੀ 'ਚ ਇਨਸਾਨ ਜਿੰਨ੍ਹਾਂ ਖਾਂਦਾ ਹੈ ਉਸਦਾ ਭਾਰ ਉਨ੍ਹਾਂ ਹੀ ਵੱਧਦਾ ਜਾਂਦਾ ਹੈ, ਜਿਸਦੇ ਕਾਰਨ ਉਸਦਾ ਭਾਰ ਵੀ ਬਹੁਤ ਵਧ ਗਿਆ ਹੈ। ਹੁਣ ਉਸਦਾ ਭਾਰ ਘੱਟ ਕਰਨ ਦੇ ਲਈ ਕਈ ਤਰੀਕੇ ਅਪਣਾਏ ਜਾ ਰਹੇ ਹਨ।

ਲੀ ਦਾ ਭਾਰ ਘੱਟ ਕਰਨ ਦੇ ਲਈ ਡਾਕਟਰ ' ਹੁਓ ਲਿਓ' ਨਾਮ ਦੇ ਟ੍ਰੀਟਮੈਂਟ ਕਰ ਰਹੇ ਹਨ। ਇਸ ਟ੍ਰੀਟਮੈਂਟ 'ਚ ਸ਼ਰੀਰ 'ਤੇ ਅੱਗ ਲਗਾ ਕੇ ਫੈਟ ਨੂੰ ਜਲਾਇਆ ਜਾਂਦਾ ਹੈ। ਚੀਨ 'ਚ ਇਹ ਟ੍ਰੀਟਮੈਂਟ ਆਮ ਹੈ। ਇਸ 'ਚ ਭਾਰ ਘੱਟ ਕਰਨ ਦੇ ਲਈ ਪਹਿਲਾਂ ਇਨਸਾਨ ਦੇ ਸ਼ਰੀਰ 'ਤੇ ਗਿੱਲਾ ਟਾਵਲ ਰੱਖਿਆ ਜਾਂਦਾ ਹੈ ਉਸਦੇ ਬਾਅਦ ਉਸ 'ਤੇ ਅੱਗ ਲਗਾ ਦਿੱਤੀ ਜਾਂਦੀ ਹੈ।

ਇਸ ਨਾਲ ਸਰੀਰ 'ਚ ਫੈਟ ਵਾਲਾ ਹਿੱਸਾ ਵਰਨ ਹੋ ਜਾਂਦਾ ਹੈ। ਅਜਿਹਾ ਕਰਨ ਨਾਲ ਕੁਝ ਮਹੀਨਿਆਂ 'ਚ ਕਾਫੀ ਹੱਦ ਤੱਕ ਚਰਬੀ ਘੱਟ ਹੋ ਜਾਂਦੀ ਹੈ।