ਕੇਸਰ ਖਾਣ ਦੇ ਇਨ੍ਹਾਂ ਫਾਇਦਿਆਂ ਤੋਂ ਤੁਸੀਂ ਹੋਵੋਗੇ ਅਣਜਾਣ

05/29/2017 10:44:11 AM

ਜਲੰਧਰ— ਕੇਸਰ ਦਾ ਪ੍ਰਯੋਗ ਅਕਸਰ ਭੋਜਨ ਦਾ ਸਵਾਦ ਵਧਾਉਣ ਲਈ ਕੀਤਾ ਜਾਂਦਾ ਹੈ ।ਕੇਸਰ ਦੀ ਵਰਤੋਂ ਬਿਊਟੀ ਪ੍ਰੋਡਕਟਾਂ ਅਤੇ ਦਵਾਈਆਂ ''ਚ ਵੀ ਕੀਤੀ ਜਾਂਦੀ ਹੈ । ਇਸਦੇ ਸਿਹਤਮੰਦ ਫਾਇਦਿਆਂ ਦੇ ਬਾਰੇ ''ਚ ਜ਼ਿਆਦਾਤਰ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਹੋਵੇਗਾ । ਆਓ ਜਾਣਦੇ ਹਾਂ ਕੇਸਰ ਦੇ 5 ਇੰਝ ਹੀ ਸਿਹਤਮੰਦ ਫਾਇਦਿਆਂ ਦੇ ਬਾਰੇ
1. ਪਾਚਣ ਕਿਰਿਆ ਵਧੀਆ 
ਕੇਸਰ ਪੇਟ ਸੰਬੰਧੀ ਬੀਮਾਰੀਆਂ ਦੇ ਇਲਾਜ ''ਚ ਬਹੁਤ ਫਾਇਦੇਮੰਦ ਹੁੰਦਾ ਹੈ । ਜੇਕਰ ਤੁਸੀਂ ਬਦਹਜਮੀ, ਪੇਟ - ਦਰਦ, ਪੇਟ ''ਚ ਮਰੋੜ, ਗੈਸ, ਐਸਿਡਿਟੀ ਆਦਿ ਬੀਮਾਰੀਆਂ ਤੋਂ ਪਰੇਸ਼ਾਨ ਹੋ ਤਾਂ ਕੇਸਰ ਤੁਹਾਨੂੰ ਇਨ੍ਹਾਂ ਤੋਂ ਰਾਹਤ ਦਿਵਾ ਸਕਦਾ ਹੈ ।
2. ਮਹਾਵਾਰੀ ਦੇ ਦਰਦ ''ਚ ਅਚੂਕ
ਕੇਸਰ ਦਾ ਨੇਮੀ ਸੇਵਨ ਕਰਨ ਨਾਲ ਔਰਤਾਂ ਦੀ ਸਭ ਤੋਂ ਵੱਡੀ ਸਮੱਸਿਆ ਦਾ ਸਮਾਧਾਨ ਵੀ ਹੁੰਦਾ ਹੈ। ਮਹਾਵਾਰੀ ਦੇ ਦੌਰਾਨ ਹੋਣ ਵਾਲੀ ਸਮਸਿਆਵਾਂ ਜਿਵੇਂ ਗਰਭਾਸ਼ਏ ਦੀ ਸੋਜ, ਪੇਟ ਅਤੇ ਸਰੀਰ ਦੇ ਦਰਦ ਤੋਂ ਰਾਹਤ ਦਵਾਉਂਦਾ ਹੈ ।
3. ਦਿਮਾਗ ਕਰੇ ਤੇਜ਼ 
ਕੇਸਰ ਨੂੰ ਚੰਦਨ ਦੇ ਨਾਲ ਮਿਲਾਕੇ ਇਸਦਾ ਲੇਪ ਮੱਥੇ ਤੇ ਲਗਾਉਣ ਨਾਲ ਸਿਰ, ਅੱਖਾਂ ਅਤੇ ਦਿਮਾਗ ਨੂੰ ਠੰਢਕ ਮਿਲਦੀ ਹੈ ਅਤੇ ਦਿਮਾਗ ਵੀ ਤੇਜ਼ ਹੁੰਦਾ ਹੈ ।
4. ਸਿਰ ਦਰਦ ਤੋਂ ਰਾਹਤ
ਜੇਕਰ ਤੁਸੀਂ ਅਕਸਰ ਹੀ ਸਿਰ ਦਰਦ ਤੋਂ ਪਰੇਸ਼ਾਨ ਰਹਿੰਦੇ ਹੋ ਤਾਂ ਚੰਦਨ ਅਤੇ ਕੇਸਰ ਨੂੰ ਮਿਲਾਕੇ ਸਿਰ ਤੇ ਇਸਦਾ ਲੇਪ ਲਗਾਉਣ ਨਾਲ ਦਰਦ ''ਚ ਰਾਹਤ ਮਿਲਦੀ ਹੈ।
5. ਅੱਖਾਂ ਦੀ ਰੋਸ਼ਨੀ ਵਧਾਉਣ ''ਚ ਲਾਭਕਾਰੀ
ਕੇਸਰ ਅੱਖਾਂ ਦੀ ਪਰੇਸ਼ਾਨੀ ਨੂੰ ਦੂਰ ਕਰਨ ''ਚ ਵੀ ਮਦਦਗਾਰ ਹੁੰਦਾ ਹੈ। ਹਾਲ ''ਚ ਹੋਈ ਇਕ ਖੋਜ਼ ''ਚ ਇਹ ਗੱਲ ਨੂੰ ਸਾਬਤ ਕੀਤਾ ਗਿਆ ਹੈ ਕਿ ਕੇਸਰ ਦੇ ਸੇਵਨ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ ਅਤੇ ਮੋਤੀਆਬਿੰਦ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ।